ਹਿਜ਼ਬੁੱਲਾ ਦਾ ਨਵਾਂ ਮੁਖੀ ਵੀ ਮਾਰਿਆ, ਇਜ਼ਰਾਈਲ ਦਾ ਵੱਡਾ ਦਾਅਵਾ

ਕੁਝ ਦਿਨ ਪਹਿਲਾਂ ਹੀ ਉਹ ਬਣਿਆ ਲੀਡਰ

Update: 2024-10-04 03:19 GMT

ਬੇਰੂਤ : ਇਜ਼ਰਾਈਲ ਤੋਂ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਕੁਝ ਦਿਨ ਪਹਿਲਾਂ ਹਿਜ਼ਬੁੱਲਾ ਦਾ ਨਵਾਂ ਮੁਖੀ ਬਣਿਆ ਸਫੀਦੀਨ ਵੀ ਮਾਰਿਆ ਗਿਆ ਹੈ। ਇਜ਼ਰਾਇਲੀ ਮੀਡੀਆ ਨੇ ਇਹ ਵੱਡਾ ਦਾਅਵਾ ਕੀਤਾ ਹੈ। ਹਾਲ ਹੀ 'ਚ ਇਜ਼ਰਾਈਲ ਨੇ ਹਿਜ਼ਬੁੱਲਾ ਦੇ ਮੁਖੀ ਹਸਨ ਨਸਰੁੱਲਾ ਨੂੰ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਕਮਾਂਡ ਸੰਭਾਲੀ ਸੀ।

ਇਜ਼ਰਾਈਲ ਨੇ 27 ਸਤੰਬਰ ਨੂੰ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਨੂੰ ਮਾਰ ਦਿੱਤਾ ਹੈ। ਨਸਰੁੱਲਾ ਲੇਬਨਾਨ ਦੀ ਰਾਜਧਾਨੀ ਬੇਰੂਤ ਦੇ ਅੰਦਰ 50 ਫੁੱਟ ਦੇ ਅੰਦਰ ਬਣੇ ਬੰਕਰ ਵਿੱਚ ਸੀ। ਇਜ਼ਰਾਈਲ ਨੇ ਜ਼ਮੀਨ ਦੇ ਹੇਠਾਂ ਫਟਣ ਵਾਲੀਆਂ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ, ਅਜਿਹੇ ਵਿਚ ਬੰਕਰ ਵਿਚ ਬੈਠੇ ਨਸਰੁੱਲਾ ਅਤੇ ਉਸ ਦੇ ਗੈਂਗ ਦੇ ਮੈਂਬਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਹਮਲੇ ਵਿੱਚ ਭਾਰੀ ਗੋਲਾ ਬਾਰੂਦ ਦੀ ਵਰਤੋਂ ਕੀਤੀ ਗਈ, ਜਿਸ ਦੀ ਗੂੰਜ 30 ਕਿਲੋਮੀਟਰ ਤੱਕ ਗਈ।

ਅਮਰੀਕਾ ਨੇ ਉਸ ਨੂੰ ਮੋਸਟ ਵਾਂਟੇਡ ਐਲਾਨਿਆ ਸੀ

ਨਸਰੱਲਾ ਦੇ ਮਾਰੇ ਜਾਣ ਤੋਂ ਬਾਅਦ ਇਹ ਵੱਡਾ ਸਵਾਲ ਖੜ੍ਹਾ ਹੋ ਗਿਆ ਸੀ ਕਿ ਹਿਜ਼ਬੁੱਲਾ ਦਾ ਅਗਲਾ ਆਗੂ ਕੌਣ ਹੋਵੇਗਾ। ਹਾਸ਼ਮ ਸਫੀਦੀਨ ਨੂੰ ਹਿਜ਼ਬੁੱਲਾ ਦਾ ਨਵਾਂ ਮੁਖੀ ਬਣਾਇਆ ਗਿਆ ਸੀ । ਸਫੀਦੀਨ ਨੂੰ 2017 ਵਿੱਚ ਅਮਰੀਕੀ ਵਿਦੇਸ਼ ਵਿਭਾਗ ਨੇ ਅੱਤਵਾਦੀ ਘੋਸ਼ਿਤ ਕੀਤਾ ਸੀ ਅਤੇ ਉਸਨੂੰ ਮੋਸਟ ਵਾਂਟੇਡ ਸੂਚੀ ਵਿੱਚ ਘੋਸ਼ਿਤ ਕੀਤਾ ਗਿਆ ਸੀ। ਸਫੀਦੀਨ ਪਹਿਲਾਂ ਵੀ ਇਜ਼ਰਾਈਲ ਨੂੰ ਧਮਕੀਆਂ ਦਿੰਦਾ ਰਿਹਾ ਸੀ। ਹਾਲਾਂਕਿ ਸੈਫੀਦੀਨ ਦੀ ਮੌਤ ਦੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

Tags:    

Similar News