ਦੂਜੇ ਮੁਹਾਜ਼ 'ਤੇ ਇਜ਼ਰਾਈਲੀ ਫੌਜ ਵਲੋਂ ਰਾਕੇਟ ਅਤੇ ਬੁਲਡੋਜ਼ਰਾਂ ਨਾਲ ਹਮਲਾ
ਗਾਜ਼ਾ : ਇਜ਼ਰਾਇਲੀ ਫੌਜ ਨੇ ਗਾਜ਼ਾ ਵਿੱਚ 10 ਮਹੀਨਿਆਂ ਤੋਂ ਚੱਲੀ ਭਿਆਨਕ ਜੰਗ ਦੇ ਸਮਾਨਾਂਤਰ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਬੁੱਧਵਾਰ ਨੂੰ ਇਜ਼ਰਾਇਲੀ ਫੌਜ ਨੇ ਵੈਸਟ ਬੈਂਕ ਨੂੰ ਨਿਸ਼ਾਨਾ ਬਣਾਇਆ। ਇੱਥੇ IDF ਨੇ ਵੈਸਟ ਬੈਂਕ ਦੇ ਚਾਰ ਸ਼ਹਿਰਾਂ 'ਤੇ ਰਾਕੇਟ, ਡਰੋਨ ਅਤੇ ਬੁਲਡੋਜ਼ਰਾਂ ਨਾਲ ਹਮਲਾ ਕੀਤਾ। ਇਸ ਹਮਲੇ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਗਾਜ਼ਾ 'ਚ ਇਜ਼ਰਾਇਲੀ ਫੌਜ ਦੇ ਕਤਲੇਆਮ 'ਚ 40 ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਇਸਲਾਮੀ ਅੱਤਵਾਦੀ ਸਮੂਹ ਹਮਾਸ ਦੁਆਰਾ 7 ਅਕਤੂਬਰ ਨੂੰ ਇਜ਼ਰਾਈਲ 'ਤੇ ਕੀਤੇ ਗਏ ਬੇਮਿਸਾਲ ਹਮਲਿਆਂ ਕਾਰਨ ਗਾਜ਼ਾ ਵਿੱਚ ਇਜ਼ਰਾਈਲੀ ਫੌਜ ਨੇ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਇਜ਼ਰਾਈਲ ਨੇ ਵੀ ਕਬਜ਼ੇ ਵਾਲੇ ਪੱਛਮੀ ਕੰਢੇ 'ਚ ਹਿੰਸਾ ਸ਼ੁਰੂ ਕਰ ਦਿੱਤੀ ਹੈ। ਇੱਥੇ ਇਜ਼ਰਾਇਲੀ ਫੌਜ ਨੇ ਚਾਰ ਸ਼ਹਿਰਾਂ 'ਚ ਫਲਸਤੀਨੀ ਅੱਤਵਾਦੀਆਂ 'ਤੇ ਹਮਲਾ ਕੀਤਾ ਹੈ। ਫਲਸਤੀਨੀ ਰੈੱਡ ਕ੍ਰੀਸੈਂਟ ਨੇ ਕਿਹਾ ਕਿ ਆਪਰੇਸ਼ਨ ਦੌਰਾਨ ਇਜ਼ਰਾਈਲੀ ਬਲ ਹਵਾਈ ਹਮਲੇ, ਜ਼ਮੀਨੀ ਬਲਾਂ ਅਤੇ ਬੁਲਡੋਜ਼ਰਾਂ ਨਾਲ ਸ਼ਹਿਰਾਂ 'ਤੇ ਹਮਲਾ ਕਰ ਰਹੇ ਸਨ। ਇਸ ਹਮਲੇ 'ਚ ਘੱਟੋ-ਘੱਟ 10 ਲੋਕਾਂ ਦੀ ਜਾਨ ਚਲੀ ਗਈ।
ਬੁਲਾਰੇ ਅਹਿਮਦ ਜਿਬ੍ਰਿਲ ਨੇ ਦੱਸਿਆ ਕਿ ਇਨ੍ਹਾਂ 'ਚ ਜੇਨਿਨ 'ਚ ਦੋ ਮੌਤਾਂ, ਨੈਬਲੁਸ 'ਚ ਇਕ ਕਾਰ 'ਤੇ ਹੋਏ ਹਮਲੇ 'ਚ ਚਾਰ ਅਤੇ ਟੂਬਾਸ ਨੇੜੇ ਸ਼ਰਨਾਰਥੀ ਕੈਂਪ 'ਚ ਚਾਰ ਮੌਤਾਂ ਸ਼ਾਮਲ ਹਨ। ਜਦਕਿ ਪੰਦਰਾਂ ਹੋਰ ਜ਼ਖ਼ਮੀ ਹੋ ਗਏ। ਦੂਜੇ ਪਾਸੇ, ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਨੇ ਆਪਣੀ ਨਵੀਂ ਕਾਰਵਾਈ ਵਿੱਚ ਨੌਂ ਫਲਸਤੀਨੀ "ਅੱਤਵਾਦੀਆਂ" ਨੂੰ ਮਾਰ ਦਿੱਤਾ ਹੈ।
ਵਰਣਨਯੋਗ ਹੈ ਕਿ ਹਮਾਸ ਦੁਆਰਾ ਚਲਾਏ ਜਾ ਰਹੇ ਖੇਤਰ ਦੇ ਸਿਹਤ ਮੰਤਰਾਲੇ ਦੇ ਅਨੁਸਾਰ ਗਾਜ਼ਾ ਵਿਚ ਲੜਾਈ ਵਿਚ 40,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਘੱਟੋ-ਘੱਟ 24 ਲੱਖ ਲੋਕ ਬੇਘਰ ਹੋਏ ਹਨ। ਇਸ ਦੇ ਨਾਲ ਹੀ ਗਾਜ਼ਾ ਵਿੱਚ ਇੱਕ ਗੰਭੀਰ ਮਨੁੱਖੀ ਸੰਕਟ ਪੈਦਾ ਹੋ ਗਿਆ ਹੈ।