ਇਜ਼ਰਾਈਲ-ਹਮਾਸ-ਹਿਜ਼ਬੁੱਲਾ ਯੁੱਧ ਵਿੱਚ ਹੂਤੀ ਸਮੂਹ ਵੀ ਹੋਇਆ ਸ਼ਾਮਲ

Update: 2024-10-11 10:48 GMT

ਯਮਨ : ਹਿਜ਼ਬੁੱਲਾ ਪਹਿਲਾਂ ਇਜ਼ਰਾਈਲ ਅਤੇ ਹਮਾਸ ਦੇ ਵਿਚਕਾਰ ਯੁੱਧ ਵਿੱਚ ਦਾਖਲ ਹੋਇਆ ਸੀ ਤਾਂ ਇਸ ਨਾਲ ਯੁੱਧ ਨੇ ਤਿਕੋਣਾ ਰੂਪ ਧਾਰਨ ਕਰ ਲਿਆ। ਪਰ ਮੱਧ ਪੂਰਬ ਵਿਚ ਇਹ ਜੰਗ ਸ਼ਾਂਤ ਹੋਣ ਦੀ ਬਜਾਏ ਵਧਦੀ ਜਾ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਯਮਨ ਦੇ ਹੂਤੀ ਸਮੂਹ ਨੇ ਵੀ ਹਮਾਸ ਅਤੇ ਹਿਜ਼ਬੁੱਲਾ ਨੂੰ ਸਮਰਥਨ ਦੇਣਾ ਸ਼ੁਰੂ ਕਰ ਦਿੱਤਾ ਹੈ। ਹੂਤੀ ਸਮੂਹ ਨੇ ਇਜ਼ਰਾਈਲੀ ਅਤੇ ਅਮਰੀਕੀ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੂਤੀ ਸਮੂਹ ਨੇ ਇਜ਼ਰਾਈਲ ਅਤੇ ਅਮਰੀਕਾ ਦੇ ਕਈ ਟੈਂਕਰਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਹੈ।

ਯਮਨ ਦੇ ਹੂਤੀ ਸਮੂਹ ਨੇ ਇਜ਼ਰਾਈਲ ਦੇ ਸੇਂਟ ਜੌਹਨ ਜਹਾਜ਼ 'ਤੇ ਹਮਲਾ ਕੀਤਾ ਹੈ। ਹੂਤੀ ਹਮਲਿਆਂ ਦਾ ਸ਼ਿਕਾਰ ਹੋਏ ਜ਼ਿਆਦਾਤਰ ਜਹਾਜ਼ ਲਾਲ ਸਾਗਰ ਅਤੇ ਹਿੰਦ ਮਹਾਸਾਗਰ ਵਿੱਚ ਮੌਜੂਦ ਸਨ। ਇਸ ਹਮਲੇ ਵਿੱਚ ਕਿੰਨੇ ਲੋਕਾਂ ਦੀ ਜਾਨ ਗਈ ਜਾਂ ਕੀ ਨੁਕਸਾਨ ਹੋਇਆ? ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਇਸ ਹਮਲੇ ਦੀ ਚਰਚਾ ਜ਼ੋਰਾਂ 'ਤੇ ਹੈ। ਇਜ਼ਰਾਈਲ-ਹਮਾਸ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਹੂਤੀ ਸਮੂਹ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਹੈ। 

Tags:    

Similar News