ਕਿਸਾਨਾਂ ਦੇ ਦਿੱਲੀ ਕੂਚ ਦੀ ਤਰੀਖ ਹੋ ਗਈ ਪੱਕੀ, ਪੜ੍ਹੋ ਵੇਰਵਾ

🔹 25 ਮਾਰਚ ਨੂੰ ਦਿੱਲੀ ਰਵਾਨਗੀ – ਪਹਿਲਾਂ 20 ਮਾਰਚ ਨੂੰ ਕਿਸਾਨ ਜੱਥਾ ਦਿੱਲੀ ਜਾਣਾ ਸੀ, ਪਰ ਹੁਣ 25 ਮਾਰਚ ਨੂੰ ਰਵਾਨਾ ਹੋਵੇਗਾ।;

Update: 2025-02-24 08:57 GMT

ਕਿਸਾਨਾਂ ਦੀ ਦਿੱਲੀ ਯਾਤਰਾ - 25 ਮਾਰਚ ਨੂੰ ਹੋਵੇਗੀ ਰਵਾਨਗੀ: ਸਰਵਨ ਸਿੰਘ ਪੰਧੇਰ

ਅਹਿਮ ਬਿੰਦੂ:

🔹 25 ਮਾਰਚ ਨੂੰ ਦਿੱਲੀ ਰਵਾਨਗੀ – ਪਹਿਲਾਂ 20 ਮਾਰਚ ਨੂੰ ਕਿਸਾਨ ਜੱਥਾ ਦਿੱਲੀ ਜਾਣਾ ਸੀ, ਪਰ ਹੁਣ 25 ਮਾਰਚ ਨੂੰ ਰਵਾਨਾ ਹੋਵੇਗਾ।




 


🔹 12 ਮੰਗਾਂ ਦਾ ਮੰਗ ਪੱਤਰ – ਕਿਸਾਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 12 ਮੰਗਾਂ ਦਾ ਮੰਗ ਪੱਤਰ ਭੇਜਿਆ ਗਿਆ।

🔹 ਮੰਗਾਂ 'ਤੇ ਵਿਧਾਨ ਸਭਾ ਵਿੱਚ ਚਰਚਾ – ਮੰਗ ਕੀਤੀ ਗਈ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ 'ਤੇ ਗੱਲਬਾਤ ਹੋਵੇ।

🔹 ਵਿਦੇਸ਼ੋਂ ਡਿਪੋਰਟ ਹੋ ਕੇ ਆਏ ਨੌਜਵਾਨ – ਕਿਸਾਨ ਆਗੂ ਨੇ ਮੰਗ ਕੀਤੀ ਕਿ ਵਿਦੇਸ਼ੋਂ ਡਿਪੋਰਟ ਹੋ ਕੇ ਆਉਣ ਵਾਲੇ ਨੌਜਵਾਨਾਂ ਦੇ ਮਾਮਲੇ ਦੀ ਜਾਂਚ ਹੋਵੇ ਅਤੇ ਜਿੰਮੇਵਾਰ ਏਜੰਟਾਂ 'ਤੇ ਕਾਰਵਾਈ ਕੀਤੀ ਜਾਵੇ।

🔹 ਜ਼ਮੀਨਾਂ ਦੀ ਜ਼ਬਰਦਸਤੀ ਇਕੁਾਇਰਿੰਗ ਦਾ ਵਿਰੋਧ – ਕਿਸਾਨ ਆਗੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਖੇਤਰ ਵਿੱਚ ਸਰਕਾਰ ਕਿਸਾਨਾਂ ਦੀ ਜ਼ਮੀਨ ਜ਼ਬਰਦਸਤੀ ਇਕੁਾਇਰ ਕਰੇਗੀ, ਤਾਂ ਉਸਦਾ ਵਿਰੋਧ ਕੀਤਾ ਜਾਵੇਗਾ।

🔹 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਪ੍ਰੈਸ ਕਾਨਫਰੰਸ – ਸਰਵਨ ਸਿੰਘ ਪੰਧੇਰ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ।

Tags:    

Similar News