ਘਰੋਂ 7 ਕਰੋੜ ਰੁਪਏ ਬਰਾਮਦ
ਚੰਡੀਗੜ੍ਹ ਸੀਬੀਆਈ (CBI) ਦੀ ਟੀਮ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਭੁੱਲਰ ਨੂੰ ਲੈ ਕੇ ਮੈਡੀਕਲ ਕਰਵਾਉਣ ਲਈ ਪਹੁੰਚੀ ਹੈ। ਮੈਡੀਕਲ ਕਰਵਾਉਣ ਤੋਂ ਬਾਅਦ ਡੀਆਈਜੀ ਭੁੱਲਰ ਨੂੰ ਚੰਡੀਗੜ੍ਹ ਦੀ ਸੀਬੀਆਈ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਡੀਆਈਜੀ ਹਰਚਰਨ ਭੁੱਲਰ ਦੇ ਘਰੋਂ ਹੁਣ ਤੱਕ 7 ਕਰੋੜ ਰੁਪਏ ਦਾ ਨਕਦ (ਕੈਸ਼) ਬਰਾਮਦ ਹੋ ਚੁੱਕਾ ਹੈ।