Dr. Bhimrao Ambedkar ਦੇ ਬੁੱਤ ਦੀ ਬੇਅਦਵੀ ਕਰਨ ਦਾ ਮਾਮਲਾ ਆਇਆ ਸਾਹਮਣੇ, ਲੋਕਾਂ ’ਚ ਰੋਸ

ਅਵਤਾਰ ਸਿੰਘ ਕਰੀਮਪੁਰੀ ਪੰਜਾਬ ਪ੍ਰਧਾਨ ਬਸਪਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਨੌਵੀਂ ਵਾਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਬੁੱਤਾਂ ਦੀ ਬੇਅਦਵੀ ਕੀਤੀ ਗਈ ਹੈ।

Update: 2026-03-31 09:22 GMT

ਹੁਸ਼ਿਆਰਪੁਰ : ਗੜ੍ਹਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਵਿੱਖੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਬੇਅਦਵੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਬੇਅਦਵੀ ਵਾਰੇ ਗੁਰਪਤਵੰਤ ਸਿੰਘ ਪੰਨੂ ਵਲੋਂ ਵੀਡੀਓ ਸ਼ੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਗਈ ਹੈ।



ਮੌਕੇ ਤੇ ਪਹੁੰਚੇ ਅਵਤਾਰ ਸਿੰਘ ਕਰੀਮਪੁਰੀ ਪੰਜਾਬ ਪ੍ਰਧਾਨ ਬਸਪਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਨੌਵੀਂ ਵਾਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਬੁੱਤਾਂ ਦੀ ਬੇਅਦਵੀ ਕੀਤੀ ਗਈ ਹੈ।



ਉਨ੍ਹਾਂ ਕਿਹਾ ਕਿ ਇਸ ਅਸਥਾਨ ਦੇ ਉੱਪਰ ਦੂਜੀ ਵਾਰ ਬੇਅਦਵੀ ਦੀ ਘਟਨਾ ਵਾਪਰੀ ਹੈ ਪ੍ਰੰਤੂ ਪੰਜਾਬ ਸਰਕਾਰ ਦੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਪ੍ਰਤੀ ਨਫਰਤ ਭਰੀ ਹੋਈ ਹੈ ਜਿਸਦੇ ਕਾਰਨ ਲਗਾਤਰ ਸੂਬੇ ਦੇ ਵਿੱਚ ਇਹ ਘਟਨਾਵਾਂ ਵਾਪਰ ਰਹੀਆਂ ਹਨ।



ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਪੁਲਿਸ ਨੇ 72 ਘੰਟਿਆਂ ਅੰਧਰ ਬੇਅਦਵੀ ਦੇ ਦੋਸ਼ੀਆਂ ਨੂੰ ਨਾਂ ਫੜਿਆ ਤਾਂ ਸਮੁੱਚਾ ਬੀਐਸਪੀ ਡੀਐਸਪੀ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ।

Tags:    

Similar News