Artemis-2 mission ਨੇ ਬਣਾਇਆ ਇਤਿਹਾਸ, ਚੰਦਰਮਾ ਦੀ ਪ੍ਰਕਰਮਾ ਕਰਕੇ ਧਰਤੀ ਵਾਪਸੀ ਲਈ ਰਵਾਨਾ

ਮਿਸ਼ਨ ਦੌਰਾਨ ਓਰਾਇਨ ਅੰਤਰਿਕਸ਼ ਯਾਨ ਨੇ ਉਹ ਦੂਰੀ ਪਾਰ ਕੀਤੀ ਜੋ ਇਸ ਤੋਂ ਪਹਿਲਾਂ ਕਿਸੇ ਵੀ ਮਨੁੱਖ ਵੱਲੋਂ ਤੈਅ ਨਹੀਂ ਕੀਤੀ ਗਈ ਸੀ। ਇਸ ਇਤਿਹਾਸਕ ਪਲ ਦੌਰਾਨ ਮਿਸ਼ਨ ਨੇ ਮਨੁੱਖੀ ਖੋਜ ਦੇ ਨਵੇਂ ਮਿਆਰ ਸਥਾਪਿਤ ਕੀਤੇ ਹਨ।

By :  Gill
Update: 2026-04-08 00:36 GMT

ਵੈਨਕੂਵਰ, 6 ਅਪ੍ਰੈਲ (ਮਲਕੀਤ ਸਿੰਘ) – ਨਾਸਾ ਦੇ 'ਆਰਟੇਮਿਸ-2' ਮਿਸ਼ਨ ਨਾਲ ਜੁੜੇ ਪੁਲਾੜ ਯਾਤਰੀਆਂ ਨੇ ਮਨੁੱਖੀ ਪੁਲਾੜ ਯਾਤਰਾ ਵਿੱਚ ਨਵਾਂ ਇਤਿਹਾਸ ਰਚਦਿਆਂ ਸਭ ਤੋਂ ਵੱਧ ਦੂਰੀ ਤੈਅ ਕਰਨ ਦਾ ਰਿਕਾਰਡ ਕਾਇਮ ਕਰ ਦਿੱਤਾ ਹੈ। ਚੰਦਰਮਾ ਦੀ ਪਰਿਕਰਮਾ ਕਰਨ ਤੋਂ ਬਾਅਦ ਹੁਣ ਟੀਮ ਸੁਰੱਖਿਅਤ ਤਰੀਕੇ ਨਾਲ ਧਰਤੀ ਵਾਪਸੀ ਵੱਲ ਵਧ ਰਹੀ ਹੈ।

ਮਿਸ਼ਨ ਦੌਰਾਨ ਓਰਾਇਨ ਅੰਤਰਿਕਸ਼ ਯਾਨ ਨੇ ਉਹ ਦੂਰੀ ਪਾਰ ਕੀਤੀ ਜੋ ਇਸ ਤੋਂ ਪਹਿਲਾਂ ਕਿਸੇ ਵੀ ਮਨੁੱਖ ਵੱਲੋਂ ਤੈਅ ਨਹੀਂ ਕੀਤੀ ਗਈ ਸੀ। ਇਸ ਇਤਿਹਾਸਕ ਪਲ ਦੌਰਾਨ ਮਿਸ਼ਨ ਨੇ ਮਨੁੱਖੀ ਖੋਜ ਦੇ ਨਵੇਂ ਮਿਆਰ ਸਥਾਪਿਤ ਕੀਤੇ ਹਨ।

ਮਿਸ਼ਨ ਦੌਰਾਨ ਪੁਲਾੜ ਯਾਤਰੀਆਂ ਨੇ ਚੰਦਰਮਾ ਦੇ ਨੇੜੇ ਤੋਂ ਲੰਘਦਿਆਂ ਉਸਦਾ ਪੂਰਾ ਚੱਕਰ ਲਗਾਇਆ ਅਤੇ ਇਸ ਦੌਰਾਨ ਉਨ੍ਹਾਂ ਨੇ ਪੁਲਾੜ ਤੋਂ ਧਰਤੀ ਅਤੇ ਚੰਦਰਮਾ ਦੇ ਅਦਭੁਤ ਦ੍ਰਿਸ਼ ਵੇਖੇ। ਪੁਲਾੜ ਯਾਤਰੀਆਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਇਹ ਨਜ਼ਾਰੇ ਸ਼ਾਨਦਾਰ, ਹੈਰਾਨੀਜਨਕ ਅਤੇ ਅਲੌਕਿਕ ਹਨ, ਜਿਨ੍ਹਾਂ ਨੂੰ ਦੇਖ ਕੇ ਉਹ ਖੁਦ ਵੀ ਹੈਰਾਨ ਰਹਿ ਗਏ।

ਜਾਣਕਾਰੀ ਮੁਤਾਬਕ, ਮਿਸ਼ਨ ਦੇ ਇੱਕ ਮਹੱਤਵਪੂਰਨ ਪੜਾਅ ਦੌਰਾਨ ਪੁਲਾੜ ਯਾਨ ਨੇ ਧਰਤੀ ਤੋਂ ਸਭ ਤੋਂ ਵੱਧ ਦੂਰੀ ਬਣਾਈ, ਜਿਸ ਨਾਲ ਪਿਛਲੇ ਸਾਰੇ ਰਿਕਾਰਡ ਟੁੱਟ ਗਏ। ਇਸ ਉਪਲਬਧੀ ਨੂੰ ਨਾਸਾ ਵੱਲੋਂ ਮਨੁੱਖੀ ਪੁਲਾੜ ਯਾਤਰਾ ਲਈ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ।

ਵਿਗਿਆਨੀਆਂ ਅਨੁਸਾਰ 'ਆਰਟੇਮਿਸ-2' ਮਿਸ਼ਨ ਭਵਿੱਖ ਵਿੱਚ ਮਨੁੱਖਾਂ ਨੂੰ ਦੁਬਾਰਾ ਚੰਦਰਮਾ ‘ਤੇ ਉਤਾਰਨ ਅਤੇ ਅੱਗੇ ਮੰਗਲ ਗ੍ਰਹਿ ਤੱਕ ਯਾਤਰਾ ਕਰਨ ਲਈ ਬੁਨਿਆਦ ਤਿਆਰ ਕਰ ਰਿਹਾ ਹੈ।

 

Tags:    

Similar News