ਕੋਲਕਾਤਾ ਕਾਂ-ਡ ਦਾ ਮੁਲਜ਼ਮ ਹੁਣ ਦੱਸੇਗਾ ਰਾਜ਼, ਰਿਮਾਂਡ 'ਤੇ ਭੇਜਿਆ

ਵਾ-ਰਦਾਤ ਸਮੇਂ ਪੀਤੀ ਹੋਈ ਸੀ ਸ਼ਰਾਬ

Update: 2024-08-23 10:58 GMT

ਕੋਲਕਾਤਾ : ਕੋਲਕਾਤਾ ਦੀ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਦੀ ਸ਼ੁੱਕਰਵਾਰ ਨੂੰ ਸਿਆਲਦਾਹ ਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਨੇ ਮੁਲਜ਼ਮ ਸੰਜੇ ਰਾਏ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਹਿਰਾਸਤ ਦੌਰਾਨ ਪੁੱਛਗਿੱਛ ਦੌਰਾਨ ਮੁਲਜ਼ਮ ਵਾਰਦਾਤ ਸਬੰਧੀ ਕੁਝ ਹੋਰ ਭੇਦ ਖੋਲ੍ਹ ਸਕਦਾ ਹੈ।

ਪੱਛਮੀ ਬੰਗਾਲ ਸਰਕਾਰ ਦੁਆਰਾ ਚਲਾਏ ਜਾ ਰਹੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੈਮੀਨਾਰ ਵਿੱਚ 9 ਅਗਸਤ ਨੂੰ ਇੱਕ ਜੂਨੀਅਰ ਡਾਕਟਰ ਦੀ ਲਾਸ਼ ਮਿਲੀ ਸੀ। ਇਕ ਦਿਨ ਬਾਅਦ ਦੋਸ਼ੀ ਸੰਜੇ ਰਾਏ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਿਪੋਰਟ ਮੁਤਾਬਕ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਘਟਨਾ ਦੇ ਸਮੇਂ ਦੋਸ਼ੀ ਨੇ ਸ਼ਰਾਬ ਪੀਤੀ ਹੋਈ ਸੀ। ਘਟਨਾ ਤੋਂ ਕੁਝ ਘੰਟੇ ਪਹਿਲਾਂ ਉਹ ਆਪਣੇ ਦੋਸਤ ਨਾਲ ਰੈੱਡ ਲਾਈਟ ਏਰੀਆ 'ਚ ਸੈਰ ਕਰਨ ਗਿਆ ਸੀ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਹੋਰ ਲੋਕ ਵੀ ਦੋਸ਼ੀ ਹਨ ਜਾਂ ਨਹੀਂ।

ਮਾਮਲੇ ਦੀ ਜਾਂਚ 'ਤੇ ਨਜ਼ਰ ਮਾਰੀਏ ਤਾਂ ਸੀਬੀਆਈ ਨੂੰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ 4 ਹੋਰ ਡਾਕਟਰਾਂ ਦਾ ਪੋਲੀਗ੍ਰਾਫ ਟੈਸਟ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਸੀਬੀਆਈ ਨੇ ਘੋਸ਼ ਅਤੇ ਹੋਰ ਜੂਨੀਅਰ ਡਾਕਟਰਾਂ ਨੂੰ, ਜੋ ਘਟਨਾ ਵਾਲੇ ਦਿਨ, 9 ਅਗਸਤ ਨੂੰ ਡਿਊਟੀ 'ਤੇ ਸਨ, ਨੂੰ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਤਾਂ ਕਿ ਉਨ੍ਹਾਂ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਦੀ ਇਜਾਜ਼ਤ ਮੰਗੀ ਜਾ ਸਕੇ। ਲਾਈ ਡਿਟੈਕਟਰ ਟੈਸਟ ਸਿਰਫ ਅਦਾਲਤ ਦੀ ਆਗਿਆ ਅਤੇ ਸ਼ੱਕੀ ਦੀ ਸਹਿਮਤੀ ਨਾਲ ਕਰਵਾਏ ਜਾ ਸਕਦੇ ਹਨ।

ਵਿਸ਼ੇਸ਼ ਅਦਾਲਤ ਨੇ ਸੀਬੀਆਈ ਦੀ ਅਰਜ਼ੀ ਸਵੀਕਾਰ ਕਰ ਲਈ ਹੈ। ਏਜੰਸੀ ਨੇ ਮੁੱਖ ਦੋਸ਼ੀ ਸੰਜੇ ਰਾਏ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਦੀ ਵੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਕਲਕੱਤਾ ਹਾਈ ਕੋਰਟ ਨੇ 13 ਅਗਸਤ ਨੂੰ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ। ਅਗਲੇ ਦਿਨ ਕੇਂਦਰੀ ਏਜੰਸੀ ਨੇ ਕੋਲਕਾਤਾ ਪੁਲਿਸ ਤੋਂ ਜਾਂਚ ਸੰਭਾਲ ਲਈ।

Tags:    

Similar News