ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੇ ਜੇਲ੍ਹ ਵਿੱਚ ਮੰਗਿਆ ਗੱਦਾ, ਕਿਹਾ ਮੇਰੀ ਦੁੱਖਦੀ ਹੈ ਪਿੱਠ

ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਬੁੜੈਲ ਜੇਲ੍ਹ ਵਿੱਚ ਮੁਸਕਲਾਂ ਵਧਦੀਆਂ ਜਾ ਰਹੀਆਂ ਹਨ। ਉਹਨਾਂ ਨੇ ਸੀਬੀਆਈ ਅੱਗੇ ਗੱਦੇ ਦੀ ਡਿਮਾਂਡ ਰੱਖ ਦਿੱਤੀ ਹੈ ਉਹਨਾਂ ਨੇ ਅਰਜ਼ੀ ਲਿੱਖ ਕੇ ਕਿਹਾ ਕੇ ਮੇਰੀ ਪਿੱਠ ਠੀਕ ਨਹੀਂ ਹੈ ਮੈਨੂੰ ਗੱਦੇ ਦੀ ਲੋੜ ਹੈ।

Update: 2025-11-12 07:44 GMT

ਚੰਡੀਗੜ੍ਹ : ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਬੁੜੈਲ ਜੇਲ੍ਹ ਵਿੱਚ ਮੁਸਕਲਾਂ ਵਧਦੀਆਂ ਜਾ ਰਹੀਆਂ ਹਨ। ਉਹਨਾਂ ਨੇ ਸੀਬੀਆਈ ਅੱਗੇ ਗੱਦੇ ਦੀ ਡਿਮਾਂਡ ਰੱਖ ਦਿੱਤੀ ਹੈ ਉਹਨਾਂ ਨੇ ਅਰਜ਼ੀ ਲਿੱਖ ਕੇ ਕਿਹਾ ਕੇ ਮੇਰੀ ਪਿੱਠ ਠੀਕ ਨਹੀਂ ਹੈ ਮੈਨੂੰ ਗੱਦੇ ਦੀ ਲੋੜ ਹੈ।

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਹ ਅਰਜ਼ੀ ਜੇਲ੍ਹ ਪ੍ਰਸ਼ਾਸ਼ਨ ਅੱਗੇ ਪੇਸ਼ ਦਾ ਦੀ ਹਦਾਇਤ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਅਰਜ਼ੀ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ। ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਭ੍ਰਿਸ਼ਟਾਚਾਰ ਦੇ ਆਰੋਪਾਂ ਵਿੱਚ ਬੁੜੈਲ ਜੇਲ੍ਹ ਵਿੱਚ ਬੰਦ ਹਨ ਅਤੇ ਉਹਨਾਂ ਨਾਲ ਉਹਨਾਂ ਦਾ ਵਿਚੋਲਾ ਕ੍ਰਿਸ਼ਨੂ ਸਾਰਦਾ ਵੀ ਜੇਲ੍ਹ ਵਿੱਚ ਬੰਦ ਹੈ।

ਸੀਬੀਆਈ ਨੇ ਅਦਲਾਤ ਵਿੱਚ ਕਿਹਾ ਕਿ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂੰ ਸ਼ਾਰਦਾ ਨੂੰ ਮਿਲਣ ਨਹੀਂ ਦਿੱਤਾ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਵਿਚੋਲਾ ਕ੍ਰਿਸ਼ਨੂੰ ਸਰਕਾਰੀ ਗਵਾਹ ਬਣਨ ਨੂੰ ਤਿਆਰ ਹੈ ਇਸ ਕਰਕੇ ਡੀਆਈਜੀ ਉਸ ਉੱਤੇ ਪ੍ਰਭਾਵ ਪਾ ਸਕਦਾ ਹੈ ਅਤੇ ਧਮਕੀਆਂ ਵੀ ਮਿਲ ਸਕਦੀਆਂ ਹਨ ਇਸ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਨਹੀਂ ਮਿਲਣ ਦਿੱਤਾ ਜਾਵੇਗਾ।

ਸੀਬੀਆਈ ਮੁਅੱਤਲ ਡੀਆਈਜੀ ਦਾ 10 ਦਿਨ ਦਾ ਰਿਮਾਂਡ ਵੱਖ-ਵੱਖ ਸ਼ੈਸ਼ਨਾਂ ਵਿੱਚ ਹਾਸਲ ਕਰ ਚੁੱਕੀ ਹੈ ਅਤੇ ਸੀਬੀਆਈ ਨੇ ਕਿਹਾ ਹੈ ਕਿ ਭੁੱਲਰ ਆਪਣਾ ਮੂੰਹ ਨਹੀਂ ਖੋਲ੍ਹ ਰਹੇ ਇਸ ਕਰਕੇ ਹੁਣ ਉਹਨਾਂ ਨੂੰ 20 ਨਵੰਬਰ ਤੱਕ ਦੀ ਹੋਰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

Tags:    

Similar News