ਮੁਅੱਤਲ DIG ਭੁੱਲਰ ਦੀ ਹਿਰਾਸਤ ’ਚ 14 ਦਿਨ ਦਾ ਹੋਰ ਵਾਧਾ, ਮੁਸਕਲਾਂ ਦੇ ਵਿੱਚ ਵਾਧਾ
ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅੱਜ ਕੋਰਟ ਵਿੱਚ ਪੇਸ਼ੀ ਸੀ ਅਤੇ ਕੋਰਟ ਵੱਲੋਂ ਉਹਨਾਂ ਦੀ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਮੁਅੱਤਲ ਡੀਆਈਜੀ ਭ੍ਰਿਸ਼ਟਾਚਾਰ ਦੇ ਆਰੋਪਾਂ ਵਿੱਚ ਗ੍ਰਿਫਤਾਰ ਹਨ।
By : Gurpiar Thind
Update: 2025-10-31 07:29 GMT
ਚੰਡੀਗੜ੍ਹ : ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅੱਜ ਕੋਰਟ ਵਿੱਚ ਪੇਸ਼ੀ ਸੀ ਅਤੇ ਕੋਰਟ ਵੱਲੋਂ ਉਹਨਾਂ ਦੀ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਮੁਅੱਤਲ ਡੀਆਈਜੀ ਭ੍ਰਿਸ਼ਟਾਚਾਰ ਦੇ ਆਰੋਪਾਂ ਵਿੱਚ ਗ੍ਰਿਫਤਾਰ ਹਨ।
ਇਸ ਮਾਮਲੇ ਦੇ ਨਾਲ ਜੁੜੇ ਵਿਚੋਲੇ ਕ੍ਰਿਸ਼ਨੂੰ ਦਾ ਪੁਲਿਸ ਵੱਲੋਂ ਰਿਮਾਂਡ ਲਿਆ ਗਿਆ ਸੀ ਅਤੇ ਇਹ ਰਿਮਾਂਡ 9 ਦਿਨ ਦਾ ਸੀ ਜਿਸ ਦੇ ਤਹਿਤ ਕ੍ਰਿਸ਼ਨੂੰ ਵੱਲੋਂ ਅਹਿਮ ਖ਼ੁਲਾਸੇ ਕੀਤੇ ਜਾ ਰਹੇ ਹਨ। ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਹੁਣ ਭੁੱਲਰ ਦਾ ਵੀ ਰਿਮਾਂਡ ਸੀਬੀਆਈ ਨੂੰ ਹਾਸਲ ਹੋ ਸਕਦਾ ਹੈ ਪਰ ਉਹਨਾਂ ਦੀ ਨਿਆਂਇਕ ਹਿਰਾਸਤ ਵਿੱਚ ਹੀ ਵਾਧਾ ਕੀਤਾ ਗਿਆ ਹੈ।
ਇਸ ਮਾਮਲੇ ਦੇ ਵਿੱਚ ਹੁਣ ਹੋਰ ਖ਼ੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਸੀਬੀਆਈ ਹੋ ਸਕਦਾ ਹੈ ਕਿ ਦੋਵਾਂ ਆਰੋਪੀਆਂ ਨੂੰ ਆਹਮੋ-ਸਹਾਮਣੇ ਬਿਠਾ ਕਿ ਪੁੱਛ-ਗਿੱਛ ਕਰ ਸਕਦੀ ਹੈ। ਹੁਣ ਹਰਚਰਨ ਸਿੰਘ ਭੁੱਲਰ ’ਤੇ ਆਮਦਨ ਨਾਲੋ ਵੱਧ ਜਾਇਦਾਦ ਦਾ ਵੀ ਪਰਚਾ ਹੋ ਚੁੱਕਿਆ ਹੈ।