ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਮੈਰੀਲੈਂਡ ਦੇ ਇਕ ਹਾਈ ਸਕੂਲ ਵਿੱਚ ਇਕ ਵਿਦਿਆਰਥੀ ਵੱਲੋਂ ਦੂਸਰੇ ਵਿਦਿਆਰਥੀ ਨੂੰ ਗੋਲੀ ਮਾਰ ਕੇ ਗੰਭੀਰ ਜਖਮੀ ਕਰ ਦੇਣ ਦੀ ਖਬਰ ਹੈ। ਗੋਲੀਬਾਰੀ ਦੀ ਇਹ ਘਟਨਾ ਰਾਕਵਿਲੇ,ਮੈਰੀਲੈਂਡ ਦੇ ਥਾਮਸ ਵੂਟਨ ਹਾਈ ਸਕੂਲ ਵਿੱਚ ਵਾਪਰੀ। ਪੁਲਿਸ ਨੇ ਕਿਹਾ ਹੈ ਕਿ ਘਟਨਾ ਸਥਾਨ ਦੇ ਨੇੜਿਉਂ ਸ਼ੱਕੀ ਸ਼ੂਟਰ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਜਖਮੀ ਵਿਦਿਆਰਥੀ ਨੂੰ ਸਥਿਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।