ਸੋਨਮ ਬਾਜਵਾ ਦੀ ਨਵੀਂ ਬਣ ਰਹੀ ਫਿਲਮ ‘ਪਿੱਟ ਸਿਆਪਾ’ ਘਿਰੀ ਵਿਵਾਦਾਂ ਵਿੱਚ, ਜਾਣੋ ਕਿਉਂ ਹੋ ਰਿਹਾ ਵਿਰੋਧ
ਪ੍ਰਸਿੱਧ ਫਿਲਮ ਅਭਿਨੇਤਰੀ ਸੋਨਮ ਬਾਜਵਾ ਦੀ ਨਵੀਂ ਬਣ ਰਹੀ ਫਿਲਮ “ਪਿਟ ਸਿਆਪਾ” ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ, ਕਿਉਂਕਿ ਸਰਹੰਦ ਦੀ ਇਤਿਹਾਸਿਕ "ਸਦਨਾ ਕਸਾਈ ਦੀ ਮਸਜਿਦ" ਵਿੱਚ ਫਰਮਾਏ ਗਏ ਸੀਨ ਤੇ ਮੁਸਲਿਮ ਭਾਈਚਾਰੇ ਵੱਲੋਂ ਇਤਰਾਜ਼ ਉਠਾਏ ਗਏ ਹਨ।
ਫਤਿਹਗੜ੍ਹ ਸਾਹਿਬ : ਪ੍ਰਸਿੱਧ ਫਿਲਮ ਅਭਿਨੇਤਰੀ ਸੋਨਮ ਬਾਜਵਾ ਦੀ ਨਵੀਂ ਬਣ ਰਹੀ ਫਿਲਮ ਪਿਟ ਸਿਆਪਾ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ, ਕਿਉਂਕਿ ਸਰਹੰਦ ਦੀ ਇਤਿਹਾਸਿਕ "ਸਦਨਾ ਕਸਾਈ ਦੀ ਮਸਜਿਦ" ਵਿੱਚ ਫਰਮਾਏ ਗਏ ਸੀਨ ਤੇ ਮੁਸਲਿਮ ਭਾਈਚਾਰੇ ਵੱਲੋਂ ਇਤਰਾਜ਼ ਉਠਾਏ ਗਏ ਹਨ।
ਮੁਸਲਿਮ ਭਾਈਚਾਰੇ ਵੱਲੋਂ ਜੋਰਦਾਰ ਮੰਗ ਕੀਤੀ ਗਈ ਹੈ ਕਿ ਜਿੱਥੇ ਭਗਤ ਸਦਨਾ ਕਸਾਈ ਦੀ ਇਸ ਮਸਜਿਦ ਵਿੱਚ ਸੋਨਮ ਬਾਜਵਾ ਵੱਲੋਂ ਫਰਮਾਏ ਗਏ ਇਹਨਾਂ ਦ੍ਰਿਸ਼ਾਂ ਨੂੰ ਫਿਲਮ ਵਿੱਚੋਂ ਕੱਟਿਆ ਜਾਵੇ, ਉੱਥੇ ਹੀ ਫਿਲਮ ਦੇ ਨਿਰਮਾਤਾ ਡਾਇਰੈਕਟਰ ਦੇ ਨਾਲ ਨਾਲ ਪੁਰਾਤਵ ਵਿਭਾਗ ਦੇ ਅਧਿਕਾਰੀਆਂ ਵੱਲੋਂ ਸ਼ੂਟਿੰਗ ਕਰਨ ਲਈ ਦੇਣ ਪ੍ਰਵਾਨਗੀ ਦੇਣ ਵਾਲੇ ਅਧਿਕਾਰੀਆਂ ਖਿਲਾਫ ਵੀ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿੱਚ ਮਾਮਲੇ ਦਰਜ ਕੀਤੇ ਜਾਣ ।
ਇੱਥੇ ਹੀ ਬੱਸ ਨਹੀਂ ਜਦੋਂ ਫਿਲਮ ਦੇ ਦ੍ਰਿਸ਼ਾਂ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਤਾਂ ਮੌਕੇ ਤੇ ਆ ਕੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਫਿਲਮ ਦੀ ਸ਼ੂਟਿੰਗ ਵੀ ਰੁਕਵਾਈ ਗਈ।