ਦਿੱਲੀ ਚੋਣਾਂ ਵਿਚ ਸਮ੍ਰਿਤੀ ਇਰਾਨੀ ਦੀ ਐਂਟਰੀ, ਲਾਏ ਦੋਸ਼
5. ਵਿਧਾਨ ਸਭਾ ਚੋਣਾਂ ਦੀ ਤਿਆਰੀ: 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟ ਪੈਣਗੀਆਂ। 8 ਫਰਵਰੀ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।;
ਔਰਤਾਂ ਦਾ ਨਿੱਜੀ ਡਾਟਾ ਮਾਫੀਆ ਤੱਕ ਪਹੁੰਚ ਸਕਦਾ ਹੈ; ਸਮ੍ਰਿਤੀ ਇਰਾਨੀ ਨੇ 'ਆਪ' 'ਤੇ ਹਮਲਾ, ਚਿੰਤਾ ਪ੍ਰਗਟਾਈ
ਸਮ੍ਰਿਤੀ ਇਰਾਨੀ ਵਲੋਂ 'ਆਪ' 'ਤੇ ਹਮਲਾ, ਔਰਤਾਂ ਦੀ ਸੁਰੱਖਿਆ 'ਤੇ ਚਿੰਤਾ
1. 'ਮਹਿਲਾ ਸਨਮਾਨ ਯੋਜਨਾ' 'ਤੇ ਇਰਾਨੀ ਦੇ ਦੋਸ਼:
ਭਾਜਪਾ ਨੇਤਾ ਸਮ੍ਰਿਤੀ ਇਰਾਨੀ ਨੇ ਆਮ ਆਦਮੀ ਪਾਰਟੀ 'ਤੇ ਔਰਤਾਂ ਦਾ ਨਿੱਜੀ ਡਾਟਾ ਇਕੱਠਾ ਕਰਨ ਦੇ ਦੋਸ਼ ਲਾਏ।
ਉਨ੍ਹਾਂ ਨੇ ਕਿਹਾ ਕਿ 2,100 ਰੁਪਏ ਦੀ ਯੋਜਨਾ ਦੇ ਰਜਿਸਟ੍ਰੇਸ਼ਨ ਹੇਠ ਔਰਤਾਂ ਦੇ ਨਿੱਜੀ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।
ਇਰਾਨੀ ਮੁਤਾਬਕ ਇਹ ਡਾਟਾ ਮਾਫ਼ੀਆ ਜਾਂ ਸ਼ਰਾਬ ਸਟੋਰਾਂ ਤੱਕ ਪਹੁੰਚ ਸਕਦਾ ਹੈ।
2. 'ਆਪ' 'ਤੇ ਸੁਰੱਖਿਆ ਖਤਰੇ ਦੇ ਦੋਸ਼: ਇਰਾਨੀ ਨੇ ਕਿਹਾ ਕਿ 'ਆਪ' ਵਰਕਰ ਔਰਤਾਂ ਤੋਂ ਪਤਾ, ਫ਼ੋਨ ਨੰਬਰ ਅਤੇ ਪਰਿਵਾਰਕ ਵੇਰਵੇ ਇਕੱਠੇ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਅਤੇ ਚੌਕਸ ਰਹਿਣ ਦੀ ਅਪੀਲ ਕੀਤੀ।
3. 'ਆਪ' ਸਰਕਾਰ ਦੀ ਆਲੋਚਨਾ: ਸਮ੍ਰਿਤੀ ਇਰਾਨੀ ਨੇ 'ਆਪ' 'ਤੇ ਚੋਣ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ 'ਆਪ' ਦਿੱਲੀ ਵਾਸੀਆਂ ਨੂੰ ਸਾਫ਼ ਪਾਣੀ ਅਤੇ ਚੰਗੀਆਂ ਸਿਹਤ ਸੇਵਾਵਾਂ ਦਿੱਲੀ ਦੇਣ 'ਚ ਅਸਫਲ ਰਹੀ। ਉਨ੍ਹਾਂ ਲੋਕਾਂ ਨੂੰ ਭਾਜਪਾ ਦੇ 'ਕਮਲ' ਚਿੰਨ੍ਹ ਨੂੰ ਵੋਟ ਦੇਣ ਦੀ ਅਪੀਲ ਕੀਤੀ।
4. ਭਾਜਪਾ ਦੀਆਂ ਗਾਰੰਟੀਆਂ:
ਭਾਜਪਾ ਵੱਲੋਂ ਔਰਤਾਂ ਲਈ 2500 ਰੁਪਏ ਪ੍ਰਤੀ ਮਹੀਨਾ,
ਗਰਭਵਤੀ ਔਰਤਾਂ ਲਈ 21,000 ਰੁਪਏ,
ਐਲਪੀਜੀ ਸਿਲੰਡਰ ਲਈ 500 ਰੁਪਏ ਦੀ ਵਿੱਤੀ ਸਹਾਇਤਾ।
ਭਾਜਪਾ ਨੇ ਦਿੱਲੀ ਦੇ ਸੁਨਹਿਰੇ ਭਵਿੱਖ ਲਈ ਆਪਣਾ ਰੋਡਮੈਪ ਪੇਸ਼ ਕੀਤਾ।
5. ਵਿਧਾਨ ਸਭਾ ਚੋਣਾਂ ਦੀ ਤਿਆਰੀ: 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟ ਪੈਣਗੀਆਂ। 8 ਫਰਵਰੀ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਦਰਅਸਲ ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਆਮ ਆਦਮੀ ਪਾਰਟੀ 'ਤੇ ਵੱਡਾ ਹਮਲਾ ਕੀਤਾ ਹੈ। ਇਰਾਨੀ ਨੇ ਦੋਸ਼ ਲਾਇਆ ਕਿ 'ਮਹਿਲਾ ਸਨਮਾਨ ਯੋਜਨਾ' ਲਈ ਰਜਿਸਟ੍ਰੇਸ਼ਨ ਦੀ ਆੜ 'ਚ ਮਹਿਲਾ ਵੋਟਰਾਂ ਦਾ ਨਿੱਜੀ ਡਾਟਾ ਇਕੱਠਾ ਕੀਤਾ ਗਿਆ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਇਹ ਔਰਤਾਂ ਦੀ ਸੁਰੱਖਿਆ ਲਈ ਖ਼ਤਰਾ ਬਣ ਸਕਦਾ ਹੈ।
ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਐਤਵਾਰ ਨੂੰ ਓਖਲਾ ਅਤੇ ਰੋਹਿਣੀ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਰਾਨੀ ਨੇ ਲੋਕਾਂ ਨੂੰ 5 ਫਰਵਰੀ ਨੂੰ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ‘ਕਮਲ’ ਬਟਨ ਦਬਾਉਣ ਦੀ ਅਪੀਲ ਕੀਤੀ।