ਸਸਕਾਰਕ ਅਸਥਾਨ ਥੜਾ ਸਾਹਿਬ ਨਾਲ ਸੋਸ਼ਲ ਮੀਡੀਆ ’ਤੇ ਛੇੜਛਾੜ ਕੀਤੇ ਜਾਣ ਦੀਆਂ ਚੱਲ ਰਹੀਆਂ ਅਫਵਾਹਾਂ ਨੂੰ ਲੈ SGPC ਦਾ ਪੱਖ ਆਇਆ ਸਾਹਮਣੇ
ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਇਤਿਹਾਸਿਕ ਸਸਕਾਰਕ ਅਸਥਾਨ ਥੜਾ ਸਾਹਿਬ ਨਾਲ ਸੋਸ਼ਲ ਮੀਡੀਆ ’ਤੇ ਛੇੜਛਾੜ ਕੀਤੇ ਜਾਣ ਦੀਆਂ ਚੱਲ ਰਹੀਆਂ ਅਫਵਾਹਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਸਾਹਮਣੇ ਆਇਆ ਹੈ।
ਫਤਿਹਗੜ੍ਹ ਸਾਹਿਬ : ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਇਤਿਹਾਸਿਕ ਸਸਕਾਰਕ ਅਸਥਾਨ ਥੜਾ ਸਾਹਿਬ ਨਾਲ ਸੋਸ਼ਲ ਮੀਡੀਆ ’ਤੇ ਛੇੜਛਾੜ ਕੀਤੇ ਜਾਣ ਦੀਆਂ ਚੱਲ ਰਹੀਆਂ ਅਫਵਾਹਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਸਾਹਮਣੇ ਆਇਆ ਹੈ।
ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰਿਕ ਅਸਥਾਨ ਵਾਲੇ ਇਤਿਹਾਸਿਕ ਥੜਾ ਸਾਹਿਬ ਨਾਲ ਕਿਸੇ ਵੀ ਪ੍ਰਕਾਰ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ।
ਜਦੋਂ ਕਿ ਕੇਵਲ ਰਾਗੀ ਸਿੰਘਾਂ ਦੇ ਬੈਠਣ ਵਾਸਤੇ ਘੇਰਾ ਖੁੱਲਾ ਕਰਨ ਦਾ ਯਤਨ ਕੀਤਾ ਗਿਆ ਸੀ, ਪ੍ਰੰਤੂ ਅਜਿਹਾ ਕੀਤੇ ਜਾਣ ਨਾਲ ਹਾਲ ਛੋਟਾ ਪੈ ਰਿਹਾ ਸੀ ਜਿਸ ਨਾਲ ਸੰਗਤ ਨੂੰ ਪਰਿਕਰਮਾ ਕਰਨ ਤੇ ਹੋਰ ਵੀ ਕਾਫੀ ਦਿੱਕਤ ਪੇਸ਼ ਆਉਣੀ ਸੀ, ਇਸ ਲਈ ਪ੍ਰਬੰਧ ਵੱਲੋਂ ਫੈਸਲਾ ਕੀਤਾ ਗਿਆ ਕਿ ਜਿਸ ਤਰ੍ਹਾਂ ਪਹਿਲਾਂ ਹੀ ਜੰਗਲਾਂ ਸੀ ਉਸੇ ਤਰ੍ਹਾਂ ਹੀ ਰਹਿਣ ਦਿੱਤਾ ਜਾਵੇ,ਉਸ ਜੰਗਲੇ ਦੇ ਘੇਰੇ ਨੂੰ ਖੁੱਲਾ ਨਾ ਕੀਤਾ ਜਾਵੇ।
ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰਕ ਅਸਥਾਨ ਥੜਾ ਸਾਹਿਬ ਨਾਲ ਕਿਸੇ ਵੱਲੋਂ ਜਰਾ ਵੀ ਕੋਈ ਛੇੜ ਛਾੜ ਨਹੀਂ ਕੀਤੀ ਗਈ ਤੇ ਕੇਵਲ ਜੰਗਲੇ ਦਾ ਘੇਰਾ ਖੁੱਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਭਾਈ ਹਰਪਾਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ਅਪੀਲ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਤੇ ਅਫਗਾਨਾ ਭਰੀਆਂ ਵੀਡੀਓ ਪਾ ਕੇ ਸੰਗਤ ਨੂੰ ਦੁਬਿਧਾ ਵਿੱਚ ਨਾ ਪਾਇਆ ਜਾਵੇ ਤੇ ਸੰਗਤਾਂ ਦੇ ਜਜ਼ਬਾਤਾਂ ਨਾਲ ਨਾ ਖੇਡਿਆ ਜਾਵੇ ।