ਉਤਰ ਪ੍ਰਦੇਸ਼ : ਬੀਤੇ 2 ਦਿਨਾਂ ਤੋ ਉਤਰ ਪ੍ਰਦੇਸ਼ ਦੀ ਇਕ ਮਸਜਿਦ ਦੇ ਸਰਵੇਖਣ ਦਾ ਮਾਮਲਾ ਉਲਝਿਆ ਹੋਇਆ ਹੈ ਅਤੇ ਇਸ ਰੌਲੇ ਵਿਚ ਹੁਣ ਤੱਕ 4 ਜਣਿਆਂ ਦੀ ਮੌਤ ਵੀ ਹੋ ਗਈ ਹੈ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚ ਕਈ ਝੜਪਾਂ ਹੋ ਚੁੱਕੀਆਂ ਹਨ।
ਹੁਣ ਸੰਭਲ ਦੀ ਸ਼ਾਹੀ ਜਾਮਾ ਮਸਜਿਦ 'ਚ ਸਰਵੇ ਦੌਰਾਨ ਹਿੰਸਾ ਦੇ ਤੀਜੇ ਦਿਨ ਸਕੂਲ ਅਤੇ ਬਾਜ਼ਾਰ ਖੁੱਲ੍ਹੇ ਪਰ ਪ੍ਰਸ਼ਾਸਨ ਨੇ ਇੰਟਰਨੈੱਟ 'ਤੇ ਪਾਬੰਦੀ 24 ਘੰਟਿਆਂ ਲਈ ਵਧਾ ਦਿੱਤੀ। ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ 100 ਹੋਰ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ।