ਮਾਨਹਾਨੀ ਮਾਮਲੇ 'ਚ ਦੋਸ਼ੀ ਪਾਏ ਗਏ ਸੰਜੇ ਰਾਉਤ ਜਾਣਗੇ ਜੇਲ੍ਹ; ਅਦਾਲਤ ਦਾ ਵੱਡਾ ਫੈਸਲਾ

Update: 2024-09-26 07:14 GMT

ਮੁੰਬਈ : ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੂੰ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਹੈ। ਵੀਰਵਾਰ ਨੂੰ ਉਸ ਨੂੰ 15 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਅਦਾਲਤ ਵੱਲੋਂ 25 ਹਜ਼ਾਰ ਰੁਪਏ ਜੁਰਮਾਨਾ ਲਾਉਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਨੇਤਾ ਕਿਰੀਟ ਸੋਮਈਆ ਦੀ ਪਤਨੀ ਦੀ ਤਰਫੋਂ ਰਾਉਤ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਭਾਜਪਾ ਨੇਤਾ ਦੀ ਪਤਨੀ ਮੇਧਾ ਸੋਮਈਆ ਨੇ ਰਾਉਤ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਉਸਨੇ ਕਿਹਾ ਕਿ ਰਾਉਤ ਨੇ ਮੀਰਾ ਭਾਈੰਦਰ ਵਿੱਚ ਜਨਤਕ ਪਖਾਨੇ ਦੇ ਨਿਰਮਾਣ ਵਿੱਚ 100 ਕਰੋੜ ਰੁਪਏ ਦੇ ਘੁਟਾਲੇ ਵਿੱਚ ਸ਼ਾਮਲ ਹੋਣ ਦੇ ਉਸਦੇ ਅਤੇ ਉਸਦੇ ਪਤੀ ਵਿਰੁੱਧ ਬੇਬੁਨਿਆਦ ਅਤੇ ਮਾਣਹਾਨੀ ਦੇ ਦੋਸ਼ ਲਗਾਏ ਹਨ। ਉਸ ਨੇ ਸ਼ਿਕਾਇਤ ਕੀਤੀ ਸੀ, 'ਮੀਡੀਆ 'ਚ ਦੋਸ਼ੀਆਂ ਵੱਲੋਂ ਦਿੱਤੇ ਗਏ ਬਿਆਨ ਅਪਮਾਨਜਨਕ ਹਨ। ਆਮ ਲੋਕਾਂ ਸਾਹਮਣੇ ਮੇਰਾ ਅਕਸ ਖਰਾਬ ਕਰਨ ਦੇ ਦੋਸ਼ ਲਾਏ ਗਏ ਹਨ।

Tags:    

Similar News