ਰੂਸ ਦਾ ਯੂਕਰੇਨ ਤੇ ਵੱਡਾ ਹਮਲਾ, 51 ਲੋਕਾਂ ਦੀ ਗਈ ਜਾਨ
By : BikramjeetSingh Gill
Update: 2024-09-04 01:29 GMT
ਕੀਵ: ਰੂਸ ਨੇ ਮੰਗਲਵਾਰ ਨੂੰ ਯੂਕਰੇਨ ਦੇ ਪੋਲਟਾਵਾ ਸ਼ਹਿਰ 'ਤੇ 2 ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਵਿੱਚ 51 ਲੋਕਾਂ ਦੀ ਮੌਤ ਹੋ ਗਈ ਹੈ। ਅਤੇ 271 ਲੋਕ ਜ਼ਖਮੀ ਹੋਏ ਹਨ।
ਇੱਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ, ਜ਼ੇਲੇਂਸਕੀ ਨੇ ਕਿਹਾ ਕਿ ਰੂਸ ਨੇ ਉਨ੍ਹਾਂ ਦੇ ਇੱਕ ਵਿਦਿਅਕ ਸੰਸਥਾਨ ਅਤੇ ਹਸਪਤਾਲ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਇੱਕ ਇਮਾਰਤ ਨੂੰ ਕਾਫੀ ਨੁਕਸਾਨ ਪਹੁੰਚਿਆ। ਇਮਾਰਤ ਦੇ ਮਲਬੇ ਹੇਠ ਕਈ ਨਾਗਰਿਕ ਦੱਬ ਗਏ। ਹਮਲੇ ਤੋਂ ਬਾਅਦ ਪੋਲਟਾਵਾ ਵਿੱਚ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ। ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਅਲਰਟ ਸਾਇਰਨ ਦੀ ਆਵਾਜ਼ ਅਤੇ ਮਿਜ਼ਾਈਲ ਹਮਲੇ ਵਿਚਕਾਰ ਬਹੁਤ ਘੱਟ ਸਮੇਂ ਦਾ ਅੰਤਰ ਸੀ। ਜਦੋਂ ਹਮਲਾ ਹੋਇਆ ਤਾਂ ਲੋਕ ਬੰਬ ਸ਼ੈਲਟਰ ਵੱਲ ਜਾ ਰਹੇ ਸਨ। ਬਚਾਅ ਦਲ ਨੇ 25 ਲੋਕਾਂ ਨੂੰ ਬਚਾਇਆ, ਜਿਨ੍ਹਾਂ 'ਚੋਂ 11 ਮਲਬੇ ਹੇਠਾਂ ਦੱਬੇ ਗਏ।