Squamish ਦੀ ਪਹਾੜੀ ਚਟਾਨ ’ਤੇ ਲਟਕਾਈ ਕਾਰ ਨੂੰ ਹਟਾਇਆ

By :  Gill
Update: 2026-04-10 03:24 GMT



ਵੈਨਕੂਵਰ, 9 ਅਪ੍ਰੈਲ (ਮਲਕੀਤ ਸਿੰਘ) – ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਕੁਆਮਿਸ਼ ਪਹਾੜੀ ਖੇਤਰ ਦੀ ਇੱਕ ਢਲਵੀਂ ਚਟਾਨ ’ਤੇ ਲਟਕਾਈ ਗਈ ਵੋਲਕਸਵੇਗਨ ਬੀਟਲ ਕਾਰ ਨੂੰ ਅਧਿਕਾਰੀਆਂ ਵੱਲੋਂ ਹਟਾ ਦਿੱਤਾ ਗਿਆ ਹੈ।

ਬੀ.ਸੀ. ਪਾਰਕਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਖੋਖਲੀ ਕੀਤੀ ਹੋਈ ਕਾਰ ਕੇਬਲਾਂ ਦੀ ਮਦਦ ਨਾਲ ਚਟਾਨੀ ਸਤ੍ਹਾ ’ਤੇ ਟੰਗੀ ਹੋਈ ਸੀ, ਜਿਸਨੂੰ ਹੁਣ ਸੁਰੱਖਿਅਤ ਤਰੀਕੇ ਨਾਲ ਹਟਾ ਦਿੱਤਾ ਗਿਆ ਹੈ।

ਅਧਿਕਾਰੀਆਂ ਵੱਲੋਂ ਇਸ ਕਾਰ ਨੂੰ ਇਸ ਤਰ੍ਹਾਂ ਚਟਾਨ ’ਤੇ ਰੱਖਣ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਇਸਨੂੰ ਖਤਰਨਾਕ ਅਤੇ ਗੈਰਕਾਨੂੰਨੀ ਕਰਾਰ ਦਿੱਤਾ ਗਿਆਹੈ । ਇਸ ਮਾਮਲੇ ਵਿੱਚ ਇੱਕ ਗੁਪਤ ਯੂਨੀਵਰਸਿਟੀ ਵਿਦਿਆਰਥੀ ਗਰੁੱਪ ਵੱਲੋਂ ਇਸਦੀ ਜ਼ਿੰਮੇਵਾਰੀ ਵੀ ਲੈਣ ਦੀ ਗੱਲ ਸਾਹਮਣੇ ਆਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਲੋਕਾਂ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ, ਕਿਉਂਕਿ ਇਹ ਕਾਰ ਇੱਕ ਢਲਵੀਂ ਚਟਾਨ ’ਤੇ ਅਸਧਾਰਣ ਢੰਗ ਨਾਲ ਟੰਗੀ ਹੋਈ ਦਿਖਾਈ ਦੇ ਰਹੀ ਸੀ।

ਫੋਟੋ ਕੈਪਸ਼ਨ: ਸਕੁਆਮਿਸ਼ ਦੀ ਚਟਾਨ ’ਤੇ ਕੇਬਲਾਂ ਨਾਲ ਲਟਕਾਈ ਗਈ ਵੋਲਕਸਵੇਗਨ ਬੀਟਲ ਕਾਰ, ਜਿਸਨੂੰ ਬਾਅਦ ਵਿੱਚ ਅਧਿਕਾਰੀਆਂ ਵੱਲੋਂ ਹਟਾ ਦਿੱਤਾ ਗਿਆ।

Tags:    

Similar News