ਬਰੈਂਪਟਨ 'ਚ 16 ਅਗਸਤ ਨੂੰ ਪੰਜਾਬੀ ਹੋਣਗੇ ਇਕੱਠੇ, ਲਗਾਉਣਗੇ ਰੌਣਕਾਂ

ਐੱਮਜੀਏ ਵੱਲੋਂ ਕਰਵਾਇਆ ਜਾ ਰਿਹਾ ਮਲਟੀਕਲਚਰਲ ਗੋਲਫ ਟੂਰਨਾਮੈਂਟ,ਵੱਡੀ ਗਿਣਤੀ 'ਚ ਖਿਡਾਰੀਆਂ ਦੇ ਟੂਰਨਾਮੈਂਟ 'ਚ ਹਿੱਸਾ ਲੈਣ ਦੀ ਹੈ ਉਮੀਦ

Update: 2025-08-13 20:54 GMT

16 ਅਗਸਤ, ਦਿਨ ਸ਼ਨੀਵਾਰ ਨੂੰ ਮਿਸੀਸਾਗਾ 'ਚ ਮਲਟੀਕਲਚਰਲ ਗੋਲਫ ਐਸੋਸੀਏਸ਼ਨ ਵੱਲੋਂ ਛੇਵਾਂ ਸਾਲਾਨਾ ਮਲਟੀਕਲਚਰਲ ਗੋਲਫ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਮਲਟੀਕਲਚਰਲ ਗੋਲਫ ਐਸੋਸੀਏਸ਼ਨ ਰਾਹੀਂ ਵੱਖ-ਵੱਖ ਭਾਈਚਾਰਿਆਂ, ਵੱਖ-ਵੱਖ ਪਿਛੋਕੜ ਵਾਲੇ ਲੋਕਾਂ ਨੂੰ ਇਕੱਠੇ ਕੀਤਾ ਜਾਂਦਾ ਹੈ। ਇਸ ਐਸੋਸੀਏਸ਼ਨ ਦਾ ਮੁੱਖ ਮਕਸਦ ਗੋਲਫ ਦੀ ਖੇਡ ਰਾਹੀਂ ਏਕਤਾ, ਦੋਸਤੀ ਅਤੇ ਸਮਝ ਨੂੰ ਉਤਸ਼ਾਹਿਤ ਕਰਨਾ ਹੈ। ਮਲਟੀਕਲਚਰਲ ਗੋਲਫ ਐਸੋਸੀਏਸ਼ਨ ਤਜ਼ਰਬੇਕਾਰ ਗੋਲਫਰ ਅਤੇ ਨਾਲ ਹੀ ਨਵੇਂ ਗੋਲਫਰਾਂ ਦਾ ਸਵਾਗਤ ਕਰਦੀ ਹੈ ਅਤੇ ਉਨ੍ਹਾਂ ਨੂੰ ਇਸ ਭਾਈਚਾਰੇ ਦਾ ਹਿੱਸਾ ਬਣਨ ਲਈ ਸੱਦਾ ਦਿੰਦੇ ਹਨ। ਹਰ ਸਾਲ ਇਹ ਟੂਰਨਾਮੈਂਟ ਕਰਵਾਇਆ ਜਾਂਦਾ ਹੈ। 2025 ਦਾ ਇਹ ਟੂਰਨਾਮੈਂਟ ਬਰੈਂਪਟਨ ਦੇ ਲਾਇਨ ਹੈੱਡ ਗੋਲਫ ਕਲੱਬ ਅਤੇ ਕੰਨਵੈਨਸ਼ਨ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਜਗਦੀਸ਼ ਗਰੇਵਾਲ, ਮੇਜਰ ਨੱਥ ਅਤੇ ਦੇਵ ਬਾਠ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ।

ਇਸ ਸਾਲਾਨਾ ਮਲਟੀਕਲਚਰਲ ਗੋਲਫ ਟੂਰਨਾਮੈਂਟ 'ਚ ਕਈ ਐੱਮਪੀਜ਼ ਅਤੇ ਸਿਟੀ ਕਾਊਂਸਲਰ ਵੀ ਪਹੁੰਚਦੇ ਹਨ। ਜਿਵੇਂ ਕਿ ਪਿਛਲੇ ਸਾਲ 2024 ਦੇ ਟੂਰਨਾਮੈਂਟ 'ਚ ਮੇਅਰ ਪੈਟਰਿਕ ਬਰਾਊਨ, ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਬਮੀਤ ਸਰਕਾਰੀਆ, ਐੱਮਪੀਪੀ ਅਮਰਜੋਤ ਸੰਧੂ, ਐੱਮਪੀਪੀ ਹਰਦੀਪ ਗਰੇਵਾਲ ਪਹੁੰਚੇ ਸਨ ਅਤੇ ਉਨ੍ਹਾਂ ਵੱਲੋਂ ਟੂਰਨਾਮੈਂਟ ਦੀ ਕਿੱਕ ਸ਼ੁਰੂਆਤ ਕੀਤੀ ਗਈ ਸੀ। ਕਈ ਮੰਤਰੀ ਖੁਦ ਵੀ ਇਸ 'ਚ ਹਿੱਸਾ ਲੈਂਦੇ ਹਨ। ਜ਼ਿਕਰਯੋਗ ਹੈ ਕਿ ਹਰ ਸਾਲ ਇਸ ਟੂਰਨਾਮੈਂਟ 'ਚ 100 ਤੋਂ ਵੀ ਵੱਧ ਖਿਡਾਰੀ ਹਿੱਸਾ ਲੈਂਦੇ ਹਨ ਅਤੇ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਇਸ ਸਾਲ ਪਹਿਲਾਂ ਨਾਲੋਂ ਵੀ ਵਧੇਰੇ ਖਿਡਾਰੀ ਟੂਰਨਾਮੈਂਟ 'ਚ ਹਿੱਸਾ ਲੈਣਗੇ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਕੀ ਡਰਾਅ ਕੱਢੇ ਜਾਣਗੇ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵਜੋਂ ਵੱਡੇ ਤੋਹਫੇ ਦਿੱਤੇ ਜਾਣਗੇ। 

Tags:    

Similar News