ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫੀਸਾਂ 'ਚ ਵੱਡਾ ਵਾਧਾ
🔹 ਸਰਟੀਫਿਕੇਟ ਵਿੱਚ ਵੇਰਵਿਆਂ ਦੀ ਸੁਧਾਰ (ਪ੍ਰਤੀ ਗਲਤੀ): ₹1300
ਵਿਦਿਆਰਥੀਆਂ ਦੀਆਂ ਜੇਬਾਂ 'ਤੇ ਵਧੇਗਾ ਬੋਝ
ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅਕਾਦਮਿਕ ਸੈਸ਼ਨ 2025-26 ਤੋਂ ਆਪਣੇ ਵੱਖ-ਵੱਖ ਸੇਵਾਵਾਂ ਲਈ ਲਾਗੂ ਫੀਸਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਫ਼ੈਸਲੇ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀਆਂ ਜੇਬਾਂ 'ਤੇ ਵਾਧੂ ਬੋਝ ਪਏਗਾ। ਨਵੇਂ ਨਿਯਮਾਂ ਅਨੁਸਾਰ ਹਰੇਕ ਪ੍ਰਕਾਰ ਦੀ ਫੀਸ ਵਿੱਚ ਝੱਟਕਾ ਦੇਣ ਵਾਲਾ ਵਾਧਾ ਕੀਤਾ ਗਿਆ ਹੈ।
ਫੀਸਾਂ ਦੀ ਨਵੀਂ ਲਿਸਟ ਇਸ ਪ੍ਰਕਾਰ ਹੈ:
🔹 ਟ੍ਰਾਂਸਕ੍ਰਿਪਟ (WES ਲਈ): ₹6000
🔹 ਸਰਟੀਫਿਕੇਟ ਵਿੱਚ ਵੇਰਵਿਆਂ ਦੀ ਸੁਧਾਰ (ਪ੍ਰਤੀ ਗਲਤੀ): ₹1300
🔹 ਤਸਦੀਕ ਅਤੇ ਦੂਜੀ ਕਾਪੀ ਵਾਲੀ ਸਰਟੀਫਿਕੇਟ ਫੀਸ: ₹900
🔹 ਮਾਈਗ੍ਰੇਸ਼ਨ ਸਰਟੀਫਿਕੇਟ: ₹600
10ਵੀਂ ਜਮਾਤ ਲਈ ਨਵੀਆਂ ਪ੍ਰੀਖਿਆ ਫੀਸਾਂ:
✔️ ਰੈਗੂਲਰ ਉਮੀਦਵਾਰ (ਪ੍ਰੈਕਟੀਕਲ ਸਮੇਤ): ₹1500
✔️ ਕੰਪਾਰਟਮੈਂਟ/ਵਾਧੂ ਵਿਸ਼ਾ: ₹1200
✔️ ਸ਼੍ਰੇਣੀ (ਗ੍ਰੇਡ) ਸੁਧਾਰ: ₹2000
✔️ ਵਾਧੂ ਵਿਸ਼ਾ (ਪ੍ਰਤੀ ਵਿਸ਼ਾ): ₹400
✔️ ਸਰਟੀਫਿਕੇਟ ਫੀਸ: ₹220
12ਵੀਂ ਜਮਾਤ (ਸਭੇ ਸਮੂਹਾਂ ਲਈ):
✔️ ਰੈਗੂਲਰ ਉਮੀਦਵਾਰ (ਪ੍ਰੈਕਟੀਕਲ ਸਮੇਤ): ₹1900
✔️ ਕੰਪਾਰਟਮੈਂਟ/ਵਾਧੂ ਵਿਸ਼ਾ: ₹1600
✔️ ਗ੍ਰੇਡ ਸੁਧਾਰ: ₹2300
✔️ ਵਾਧੂ ਵਿਸ਼ਾ (ਪ੍ਰਤੀ ਵਿਸ਼ਾ): ₹400
✔️ ਸਰਟੀਫਿਕੇਟ ਫੀਸ: ₹270
ਬੋਰਡ ਵੱਲੋਂ ਇਹ ਹੁਕਮ ਸਾਰੀਆਂ ਸ਼ਾਖਾਵਾਂ ਨੂੰ ਜਾਰੀ ਕਰ ਦਿੱਤੇ ਗਏ ਹਨ ਅਤੇ ਨਵੀਆਂ ਫੀਸਾਂ ਅਗਲੇ ਅਕਾਦਮਿਕ ਸੈਸ਼ਨ ਤੋਂ ਲਾਗੂ ਹੋਣਗੀਆਂ।
ਇਸ ਵਾਧੇ ਕਾਰਨ, ਲੋਕਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ ਅਤੇ ਵਿਦਿਆਰਥੀ ਸੰਗਠਨਾਂ ਵੱਲੋਂ ਇਸਦੇ ਵਿਰੋਧ ਦੀ ਸੰਭਾਵਨਾ ਹੈ।