ਪੰਜਾਬ ਪੁਲਿਸ ਵਲੋਂ ਅੰਤਰਰਾਜੀ ਸਾਈਬਰ ਗੈਂਗ ਦਾ ਪਰਦਾਫਾਸ਼

ਅਸਾਮ ਪੁਲਿਸ ਦੀ ਮਦਦ ਨਾਲ ਕੀਤੀ ਕਾਰਵਾਈ ATM ਕਾਰਡ ਤੇ 5.25 ਕਰੋੜ ਰੁਪਏ ਬਰਾਮਦ

By :  Gill
Update: 2024-09-30 07:17 GMT

ਚੰਡੀਗੜ੍ਹ : ਲੁਧਿਆਣਾ ਪੁਲਿਸ ਨੇ ਆਸਾਮ ਪੁਲਿਸ ਦੀ ਮਦਦ ਨਾਲ ਇੱਕ ਅੰਤਰਰਾਜੀ ਸਾਈਬਰ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਨੂੰ ਗੁਹਾਟੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਸੱਤ ਹੋਰ ਲੋਕਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਏਟੀਐਮ ਕਾਰਡ, ਮੋਬਾਈਲ ਫੋਨ ਅਤੇ 5.25 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ।

Tags:    

Similar News