Big News :ਅਕਾਲ ਤਖ਼ਤ ਸਾਹਿਬ 'ਤੇ ਸੁਖਬੀਰ ਬਾਦਲ ਨੇ ਕਬੂਲੇ ਸਾਰੇ ਗੁਨਾਹ, ਪੜ੍ਹੋ
ਇਸ ਮੌਕੇ ਜਥੇਦਾਰ ਰਘੁਬੀਰ ਸਿੰਘ ਨੇ ਕਿਹਾ ਕਿ ਜਿਹੜੇ ਵੀ ਸਿੱਖ ਪੰਥ ਵਿਰੋਧੀ ਕੰਮ ਕਰਦੇ ਹਨ ਉਨ੍ਹਾਂ ਨੂੰ ਸਜ਼ਾ ਲਾਈ ਹੀ ਜਾਂਦੀ ਹੈ ਅਤੇ ਅੱਜ ਅਸੀ ਇਹੀ ਕਰਨ ਆਏ ਹਾਂ।
ਅੰਮ੍ਰਿਤਸਰ : ਅੱਜ ਸੁਖਬੀਰ ਸਿੰਘ ਬਾਦਲ ਅਤੇ ਹੋਰ ਸਾਬਕਾ ਅਕਾਲੀ ਮੰਤਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ। ਇਸ ਮੌਕੇ ਜੱਥੇਦਾਰ ਰਘੁਬੀਰ ਸਿੰਘ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ ਹੈ। ਇਸ ਮੌਕੇ ਜਥੇਦਾਰ ਰਘੁਬੀਰ ਸਿੰਘ ਨੇ ਕਿਹਾ ਕਿ ਜਿਹੜੇ ਵੀ ਸਿੱਖ ਪੰਥ ਵਿਰੋਧੀ ਕੰਮ ਕਰਦੇ ਹਨ ਉਨ੍ਹਾਂ ਨੂੰ ਸਜ਼ਾ ਲਾਈ ਹੀ ਜਾਂਦੀ ਹੈ ਅਤੇ ਅੱਜ ਅਸੀ ਇਹੀ ਕਰਨ ਆਏ ਹਾਂ। ਉਨ੍ਹਾ ਕਿਹਾ ਸਿੱਖ ਹੇਮਸ਼ਾ ਮਾਨ ਮਰਿਆਦਾ ਉਤੇ ਕੁਰਬਾਨ ਹੋਏ ਹਨ ਨਾ ਕਿ ਮਰਿਆਦਾ ਕਦੇ ਕੁਰਬਾਨ ਹੋਈ ਹੈ।
ਇਸ ਮੌਕੇ ਜੱਥੇਦਾਰ ਰਘੁਬੀਰ ਸਿੰਘ ਨੇ ਦਮਦਮਾ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਉਹ ਅਗਲੀ ਕਾਰਵਾਈ ਕਰਨ। ਇਸ ਮਗਰੋਂ ਹਰਪ੍ਰੀਤ ਸਿੰਘ ਨੇ ਮਾਈਕ ਉਤੇ ਆ ਕੇ ਕਿਹਾ ਕਿ, ਸੰਸਥਾਵਾਂ ਵੱਡੀਆਂ ਹੁੰਦੀਆਂ ਹਨ ਨਾ ਕਿ ਸੰਸਥਾਵਾਂ ਚਲਾਉਣ ਵਾਲੇ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਪੁਰਾਣਾ ਅਕਾਲੀ ਦਲ ਦਾ ਇਤਿਹਾਸ ਸੁਣਾਇਆ ਅਤੇ ਕਈ ਨੁਕਤੇ ਸਾਂਝੇ ਕੀਤੇ। ਇਸ ਦੇ ਨਾਲ ਹੀ ਸਾਲ 1979 ਤੋ ਲੈ ਕੇ 1984 ਤੱਕ ਦੇ ਕਾਂਗਰਸ ਦੇ ਸਿੱਖਾਂ ਉਤੇ ਕੀਤੇ ਜੁਲਮਾਂ ਬਾਰੇ ਵੀ ਖੁਲ੍ਹ ਕੇ ਦੱਸਿਆ।
ਇਸ ਮੌਕੇ ਜੱਥੇਦਾਰ ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ ਨੂੰ ਕਈ ਸਵਾਲ ਪੁੱਛੇ ਜਿਸ ਦਾ ਬਾਦਲ ਨੇ ਜਵਾਬ ਹਾਂ ਵਿਚ ਦਿੱਤਾ।
ਸਿਰਸਾ ਵਾਲੇ ਸੱਚੇ ਸੌਦੇ ਨੂੰ ਬਿਨਾਂ ਮੰਗੇ ਮੁਆਫੀ ਦੇਣ ਦਾ ਗੁਨਾਹ ਸੁਖਬੀਰ ਬਾਦਲ ਨੇ ਕਬੂਲ ਕੀਤਾ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁਧ ਰੋਸ ਮੁਜਾਹਰਾ ਕਰਦਿਆਂ ਲੋਕਾਂ ਉਤੇ ਗੋਲੀ ਚਲਵਾਉਣ ਦਾ ਗੁਨਾਹ ਵੀ ਸੁਖਬੀਰ ਬਾਦਲ ਨੇ ਕਬੂਲ ਕੀਤਾ
ਇਸ ਤੋ ਇਲਾਵਾ ਸਿਰਸਾ ਵਾਲੇ ਸਾਧ ਨੂੰ ਬਿਨਾਂ ਮੰਗੇ ਮਾਫੀ ਦੇਣ ਮਗਰੋ ਐਸ ਜੀ ਪੀ ਸੀ ਵਲੋ 90 ਲੱਖ ਦੇ ਇਸ਼ਤਿਹਾਰ ਲਵਾਉਣ ਦਾ ਗੁਨਾਹ ਵੀ ਸੁਖਬੀਰ ਬਾਦਲ ਨੇ ਕਬੂਲ ਕਰ ਲਿਆ ਹੈ। ਜੱਥੇਦਾਰਾਂ ਨੂੰ ਆਪਣੇ ਘਰ ਬੁਲਾ ਕੇ ਸਿਰਸੇ ਵਾਲੇ ਸਾਧ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਦਾ ਗੁਨਾਹ ਵੀ ਕਬੂਲ ਕੀਤਾ ਗਿਆ।
1984 ਦੌਰਾਨ, ਪਹਿਲਾਂ ਅਤੇ ਬਾਅਦ ਵਿਚ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦੇਣ ਦਾ ਗੁਨਾਹ ਵੀ ਸੁਖਬੀਰ ਬਾਦਲ ਨੇ ਕਬੂਲ ਕਰ ਲਿਆ ਹੈ।
ਇਸ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਵੀ ਸਵਾਲ ਕੀਤੇ ਗਏ ਕਿ ਉਸ ਨੇ ਸੱਚੇ ਸੌਧੇ ਵਾਲੇ ਡੇਰਾ ਮੁਖੀ ਨੂੰ ਬਿਨਾਂ ਮੰਗੇ ਮਾਫ ਕਰਨ ਦੀ ਹਮਾਇਤ ਕੀਤੀ ਸੀ ਜਾਂ ਨਹੀ। ਜਵਾਬ ਵਿਚ ਚੰਦੂਮਾਜਰਾ ਨੇ ਕਿਹਾ ਕਿ ਨਹੀ।
ਇਸ ਮਗਰੋ ਜਥੇਦਾਰ ਨੇ ਕਿਹਾ ਕਿ ਪ੍ਰੇਮ ਸਿੰਘ ਚੰਦੂਮਾਜਰਾ ਝੂਠ ਬੋਲ ਰਿਹਾ ਹੈ।