ਅਕਾਲ ਤਖਤ ਅਤੇ ਬਾਕੀ ਦੇ ਗੁਰਧਾਮਾਂ ਨੂੰ ਬਹਾਲ ਕਰਾਉਣ ਲਈ ਖਮਾਣੋ 'ਚ ਰੋਸ ਮਾਰਚ
ਇਸ ਮੌਕੇ ਉੱਤਮ ਸਿੰਘ ਬਰਵਾਲੀ,ਮਾਸਟਰ ਤਰਲੋਚਨ ਸਿੰਘ,ਪਾਲੀ ਸਿੰਘ ਤੇ ਗੁਰਪ੍ਰੀਤ ਸਿੰਘ ਮਾਨਪੁਰ,ਗੁਰਨਾਮ ਸਿੰਘ ਗਾਮੀ,ਰਘਵੀਰ ਸਿੰਘ ਬਡਲਾ,ਹਰਬੰਸ ਸਿੰਘ ਪੰਧੇਰ,ਸਾਧਾ ਸਿੰਘ ਗਿੱਲ,ਗੋਲਡੀ;
ਖਮਾਣੋ,17 ਮਾਰਚ (ਸਤਵਿੰਦਰ ਸਿੰਘ) - ਅੱਜ ਪਿੰਡ ਬਾਠਾਂ ਗੁਰਦੁਆਰਾ ਬਉਲੀ ਸਾਹਿਬ ਵਿਖੇ ਅਮਰੀਕ ਸਿੰਘ ਰੋਮੀ (ਪੰਥਿਕ ਅਕਾਲੀ ਲਹਿਰ ਦੇ ਜਿਲਾ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ) ਦੀ ਅਗਵਾਈ ਚ ਸੰਤ ਸਮਾਜ, ਪੰਥਕ ਅਕਾਲੀ ਲਹਿਰ,ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਸਿੱਖ ਚਿੰਤਕਾਂ ਨੇ ਸਿੱਖਾਂ ਦੀ ਸ਼ਰਮੌਰ ਸੰਸਥਾ ਅਕਾਲ ਤਖਤ ਅਤੇ ਹੋਰਨਾਂ ਗੁਰਧਾਮਾਂ ਨੂੰ ਬਾਦਲ ਪਰਿਵਾਰ ਕੋਲੋਂ ਬਹਾਲ ਕਰਵਾਉਣ ਲਈ ਇਕੱਤਰਤਾ ਕੀਤੀ ਜਿਸ ਵਿੱਚ ਕਿਸਾਨ ਆਗੂ ਸਰਬਜੀਤ ਸਿੰਘ ਅਮਰਾਲਾ,ਕਿਰਪਾਲ ਸਿੰਘ ਬਦੇਸ਼ਾਂ,ਸੁਖਦੇਵ ਸਿੰਘ ਸੁੱਖਾ ਖੰਟ,ਹਰ ਕੀਰਤ ਸਿੰਘ ਭੜੀ, ਬਲਮਜੀਤ ਸਿੰਘ ਪ੍ਰਿੰਸੀ (ਸਾਬਕਾ ਪ੍ਰਧਾਨ ਨਗਰ ਪੰਚਾਇਤ ਖਮਾਣੋ), ਬਾਬਾ ਰਣਜੀਤ ਸਿੰਘ (ਬੌਉਲੀ ਸਾਹਿਬ) ਵਾਲਿਆਂ ਨੇ ਇਲਾਕੇ ਦੀਆਂ ਵੱਡੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਅਕਾਲ ਤਖਤ ਸਮੇਤ ਗੁਰਧਾਮਾਂ ਨੂੰ ਬਾਦਲ ਪਰਿਵਾਰ ਤੋਂ ਬਹਾਲ ਕਰਵਾਇਆ ਜਾਵੇ।
ਇਸ ਉਪਰੰਤ ਉਕਤ ਰੋਸ ਮਾਰਚ ਵਿੱਚ ਸ਼ਾਮਿਲ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਖਮਾਣੋ ਦੀ ਅਨਾਜ ਮੰਡੀ 'ਚ ਪਹੁੰਚੇ ਜਿਨਾਂ ਨੇ ਇੱਕ ਰੋਸ ਮਾਰਚ ਦੇ ਰੂਪ ਵਿੱਚ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ ਉਪਰੰਤ ਉਕਤ ਰੋਸ ਮਾਰਚ ਬਾਦਲ ਪਰਿਵਾਰ ਖਿਲਾਫ ਨਾਹਰੇਬਾਜੀ ਕਰਦਾ ਐਸ.ਡੀ.ਐਮ ਦਫਤਰ ਖਮਾਣੋਂ ਪਹੁੰਚਿਆ ਜਿੱਥੇ ਉਹਨਾਂ ਐਸ.ਡੀ.ਐਮ ਖਮਾਣੋਂ ਮਨਰੀਤ ਰਾਣਾ ਦੇ ਨਾਮ ਖਮਾਣੋ ਦੇ ਤਹਿਸੀਲਦਾਰ ਅੰਕੁਸ਼ ਅੰਗੁਰਾਲ ਨੂੰ ਮੰਗ ਪੱਤਰ ਦਿੱਤਾ। ਉਕਤ ਮੰਗ ਪੱਤਰ ਵਿੱਚ ਇਹਨਾਂ ਆਗੂਆਂ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵਿੱਚ ਉਮਰ ਹੱਦ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਜਾਵੇ,ਵੋਟ ਫਾਰਮ ਵਿੱਚ ਐਸ.ਸੀ ਕਾਲਮ ਨੂੰ ਖਤਮ ਕੀਤਾ ਜਾਵੇ,ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦ ਕਰਵਾਈਆਂ ਜਾਣ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ 14 ਸਾਲ ਹੋ ਚੁੱਕੇ ਹਨ, ਆਦਿ ਮੰਗਾਂ ਮੰਗ ਪੱਤਰ ਵਿੱਚ ਲਿਖੀਆਂ ਗਈਆਂ ਜੋ ਐਸ.ਡੀ.ਐਮ ਰਾਹੀਂ ਸਰਕਾਰ ਤੱਕ ਪੁੱਜਦੀਆਂ ਕਰਨ ਲਈ ਅਪੀਲ ਕੀਤੀ ਗਈ ।
ਉਕਤ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਵਾਲੇ ਫਾਰਮਾਂ ਵਿੱਚ ਪਹਿਲੀ ਵਾਰ ਕਿਸੇ ਜਾਤ ਨੂੰ ਦਰਸਾਉਂਦਾ ਕਾਲਮ ਇਨਾਂ ਫਾਰਮਾਂ ਵਿੱਚ ਦਰਜ ਕੀਤਾ ਗਿਆ ਜਿਸ ਦਾ ਸਾਡੇ ਗੁਰੂ ਸਾਹਿਬਾਨਾਂ ਨੇ ਖੰਡਨ ਕੀਤਾ ਸੀ। ਜਿਸ ਨੂੰ ਅਕਾਲੀ ਲਹਿਰ ਕਦਾਚਿਤ ਵੀ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਉੱਤਮ ਸਿੰਘ ਬਰਵਾਲੀ,ਮਾਸਟਰ ਤਰਲੋਚਨ ਸਿੰਘ,ਪਾਲੀ ਸਿੰਘ ਤੇ ਗੁਰਪ੍ਰੀਤ ਸਿੰਘ ਮਾਨਪੁਰ,ਗੁਰਨਾਮ ਸਿੰਘ ਗਾਮੀ,ਰਘਵੀਰ ਸਿੰਘ ਬਡਲਾ,ਹਰਬੰਸ ਸਿੰਘ ਪੰਧੇਰ,ਸਾਧਾ ਸਿੰਘ ਗਿੱਲ,ਗੋਲਡੀ ਸੋਮਲ,ਬਹਾਦਰ ਸਿੰਘ,ਹਰਮੇਸ਼ ਸਿੰਘ,ਬਲਜਿੰਦਰ ਕੌਰ,(ਰਾਏਪੁਰ),ਤਰਸੇਮ ਸਿੰਘ,ਰਵਿੰਦਰ ਸਿੰਘ,ਦਵਿੰਦਰ ਸਿੰਘ,ਜਰਨੈਲ ਸਿੰਘ (ਸਾਰੇ ਰਾਏਪੁਰ ਮਾਜਰੀ),ਨੰਬਰਦਾਰ ਸੰਤੋਖ ਸਿੰਘ ਬਾਠਾਂ,ਭੁਪਿੰਦਰ ਸਿੰਘ, ਤੇ ਸਤਵਿੰਦਰ ਸਿੰਘ ਮਨੈਲਾ,ਲਾਲੀ ਧਨੇਲਾ,ਗੁਰਪ੍ਰੀਤ ਸਿੰਘ ਕੋਟਲਾ ਭੜੀ,ਰਾਜਵੀਰ ਸਿੰਘ ਲੋਹਾਰੀ,ਚਮਕੌਰ ਸਿੰਘ ਮੁੱਖੀ ਸ਼ਾਉਣੀ ਬੁੱਢਾ ਦਲ ਖਮਾਣੋਂ, ਮੋਹਣ ਸਿੰਘ ਭੁੱਟਾ,ਜੱਸੀ ਸਾਧੂਆਂ ਤੇ ਵੱਡੀ ਗਿਣਤੀ ਵਿੱਚ ਇਲਾਕੇ ਸਿੱਖ ਸੰਗਤਾਂ ਹਾਜਿਰ ਸਨ।