31 ਮਾਰਚ 2025 ਤੋਂ ਪਹਿਲਾਂ ਜਮ੍ਹਾਂ ਕਰਵਾਇਆ ਜਾਵੇ ਪ੍ਰੋਪਰਟੀ ਟੈਕਸ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਨਿਧੀ ਕੁਮੁਦ ਬੰਬਾਹ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਦੱਸਿਆ ਕਿ ਜੇਕਰ ਕੋਈ ਸ਼ਹਿਰ ਵਾਸੀ ਆਪਣਾ ਪ੍ਰੋਪਰਟੀ ਟੈਕਸ ਜਾਂ ਬਕਾਇਆ

By :  Gill
Update: 2025-03-05 10:07 GMT

ਵਧੀਕ ਡਿਪਟੀ ਕਮਿਸ਼ਨਰ ਨੇ ਪ੍ਰੋਪਰਟੀ ਟੈਕਸ ਜਮ੍ਹਾਂ ਕਰਵਾਉਣ ਸਬੰਧੀ ਸ਼ਹਿਰ ਵਾਸੀਆਂ ਨੂੰ ਕੀਤੀ ਅਪੀਲ

31 ਮਾਰਚ 2025 ਤੋਂ ਬਾਅਦ ਬਕਾਇਆ ਪ੍ਰੋਪਰਟੀ ਟੈਕਸ ‘ਤੇ ਵਸੂਲੀ ਜਾਵੇਗੀ ਵਿਆਜ਼

ਫਿਰੋਜ਼ਪੁਰ, 5 ਮਾਰਚ :

ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬੰਬਾਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਨਿਯਮਾਂ ਅਨੁਸਾਰ ਸ਼ਹਿਰੀ ਇਲਾਕਿਆ ਅੰਦਰ ਨਿਜੀ ਪ੍ਰੋਪਰਟੀ ਤੇ ਪ੍ਰਾਪਰਟੀ ਟੈਕਸ ਲਗਾਇਆ ਜਾਂਦਾ ਹੈ, ਇਸ ਸਬੰਧੀ ਸਾਲ 2024-2025 ਦਾ ਜਿੰਨਾਂ ਵੀ ਬਕਾਇਆ ਪ੍ਰੋਪਰਟੀ ਟੈਕਸ ਬਣਦਾ ਹੈ ਉਹ 31 ਮਾਰਚ 2025 ਤੱਕ ਜਮਾਂ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ ਤਾਂ ਜੋ 31 ਮਾਰਚ 2025 ਤੋਂ ਬਾਅਦ ਲੱਗਣ ਵਾਲੀ ਵਿਆਜ਼ ਤੋਂ ਬਚਿਆ ਜਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਨਿਧੀ ਕੁਮੁਦ ਬੰਬਾਹ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਦੱਸਿਆ ਕਿ ਜੇਕਰ ਕੋਈ ਸ਼ਹਿਰ ਵਾਸੀ ਆਪਣਾ ਪ੍ਰੋਪਰਟੀ ਟੈਕਸ ਜਾਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਂਦਾ ਹੈ ਤਾਂ 31 ਮਾਰਚ ਤੋਂ ਪਹਿਲਾਂ ਪਹਿਲਾਂ ਉਸ ਨੂੰ ਆਪਣੇ ਪ੍ਰਾਪਰਟੀ ਟੈਕਸ ਦੇ ਉੱਪਰ 10% ਪੈਨਲਟੀ ਦੇ ਰੂਪ ਦੇ ਵਿੱਚ ਦੇਣਾ ਹੋਵੇਗਾ ਇਹੀ ਜੇਕਰ ਕੋਈ ਸ਼ਹਿਰ ਵਾਸੀ 31 ਮਾਰਚ ਤੱਕ ਆਪਣਾ ਬਕਾਇਆ ਜਾਂ ਮੌਜੂਦਾ ਸਾਲ ਦਾ ਪ੍ਰੋਪਰਟੀ ਟੈਕਸ ਜਮਾ ਨਹੀਂ ਕਰਵਾਉਂਦਾ ਤਾਂ 20 ਪ੍ਰਤੀਸ਼ਤ ਪਨੈਲਟੀ ਦੇ ਨਾਲ-ਨਾਲ ਉਸਨੂੰ 18 ਪ੍ਰਤੀਸ਼ਤ ਵਿਆਜ਼ ਦੇ ਰੂਪ ਵਿੱਚ ਵੀ ਦੇਣਾ ਹੋਵੇਗਾ।

ਉਨ੍ਹਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬਕਾਏ ਪ੍ਰਾਪਰਟੀ ਟੈਕਸ ਨੂੰ ਮਿਤੀ 31 ਮਾਰਚ 2025 ਤੋਂ ਪਹਿਲਾਂ ਪਹਿਲਾਂ ਸੰਬੰਧਿਤ ਨਗਰ ਕੌਂਸਲ/ਨਗਰ ਪੰਚਾਇਤ ਦੇ ਦਫਤਰ ਵਿਖੇ ਜਮ੍ਹਾ ਕਰਵਾਉਣ।

Tags:    

Similar News