Priyanka Chopra ਨੇ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ, ਲੰਗਰ ਵਿੱਚ ਕੀਤੀ ਸੇਵਾ
ਬਾਲੀਵੁੱਡ ਅਦਾਕਾਰਾ Priyanka Chopra ਨੇ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ। ਉਹ ਚੁੱਪਚਾਪ Amritsar ਪਹੁੰਚੀ ਅਤੇ 25 ਮਾਰਚ ਤੋਂ ਇੱਥੇ ਮੌਜੂਦ ਹੈ। ਜਾਣਕਾਰੀ ਅਨੁਸਾਰ ਅਦਾਕਾਰਾ ਆਪਣੀ ਫਿਲਮ...
ਅੰਮ੍ਰਿਤਸਰ : ਬਾਲੀਵੁੱਡ ਅਦਾਕਾਰਾ Priyanka Chopra ਨੇ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ। ਉਹ ਚੁੱਪਚਾਪ Amritsar ਪਹੁੰਚੀ ਅਤੇ 25 ਮਾਰਚ ਤੋਂ ਇੱਥੇ ਮੌਜੂਦ ਹੈ। ਜਾਣਕਾਰੀ ਅਨੁਸਾਰ ਅਦਾਕਾਰਾ ਆਪਣੀ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਅੰਮ੍ਰਿਤਸਰ ਆਈ ਹੋਈ ਹੈ, ਜਿੱਥੇ ਉਸਨੇ ਦਰਬਾਰ ਸਾਹਿਬ ਵਿੱਚ ਵੀ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਆਨੰਦ ਲਿਆ।
ਸੰਗਤ ਦੀ ਸੇਵਾ ਵੀ ਨਿਭਾਈ
ਪ੍ਰਿਯੰਕਾ ਚੋਪੜਾ ਨੇ ਹਰਿਮੰਦਰ ਸਾਹਿਬ ਵਿੱਚ ਪਰਿਕਰਮਾ ਕੀਤੀ ਅਤੇ ਸਚਖੰਡ ਵਿੱਚ ਨਤਮਸਤਕ ਹੋ ਕੇ ਕੁਝ ਸਮੇਂ ਲਈ ਗੁਰਬਾਣੀ ਕੀਰਤਨ ਸੁਣਿਆ। ਇਸ ਦੌਰਾਨ ਉਹ ਪੂਰੀ ਸ਼ਰਧਾ ਨਾਲ ਧਾਰਮਿਕ ਮਾਹੌਲ ਵਿੱਚ ਲੀਨ ਨਜ਼ਰ ਆਈ। ਅੰਮ੍ਰਿਤਸਰ ਵਿੱਚ ਆਪਣੀ ਫਿਲਮ ਦੀ ਸ਼ੂਟਿੰਗ ਦੌਰਾਨ, ਉਨ੍ਹਾਂ ਨੇ ਸਿੱਖ ਪਰੰਪਰਾਵਾਂ ਦਾ ਗਹਿਰਾ ਸਤਿਕਾਰ ਦਿਖਾਇਆ। ਉਨ੍ਹਾਂ ਨੇ ਪਰਿਕਰਮਾ ਦੌਰਾਨ ਪਾਣੀ ਵਾਲੀ ਛਬੀਲ ਦੇ ਕੋਲ ਜਾ ਕੇ ਸੰਗਤ ਦੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ।
ਇਸ ਸਮੇਂ ਉਨ੍ਹਾਂ ਨੇ ਸੰਗਤ ਨਾਲ ਗੱਲਬਾਤ ਵੀ ਕੀਤੀ, ਜਿਸ ਨਾਲ ਉਨ੍ਹਾਂ ਦੀ ਸਾਦਗੀ ਅਤੇ ਨਿਮਰਤਾ ਝਲਕਦੀ ਨਜ਼ਰ ਆਈ। ਪ੍ਰਿਯੰਕਾ ਚੋਪੜਾ ਨੇ ਪੰਜਾਬੀ ਸੂਟ ਪਹਿਨਿਆ ਹੋਇਆ ਸੀ ਅਤੇ ਸਿਰ 'ਤੇ ਦੁਪੱਟਾ ਲਿਆ ਹੋਇਆ ਸੀ, ਜਿਸ ਨਾਲ ਉਨ੍ਹਾਂ ਨੇ ਸਿੱਖ ਪਰੰਪਰਾਵਾਂ ਦਾ ਸਤਿਕਾਰ ਪ੍ਰਗਟ ਕੀਤਾ।