ਖੌਫ਼ 'ਚ ਪਾਕਿ PM ਸ਼ਾਹਬਾਜ਼ ਸ਼ਰੀਫ
ਸੈਟੇਲਾਈਟ ਤਸਵੀਰਾਂ ਅਤੇ ਵੱਖ-ਵੱਖ ਸਰੋਤਾਂ ਨੇ ਵੀ ਨੂਰ ਖਾਨ, ਮੁਰੀਦ ਅਤੇ ਰਫੀਕੀ ਏਅਰਬੇਸਾਂ 'ਤੇ ਨੁਕਸਾਨ ਦੀ ਪੁਸ਼ਟੀ ਕੀਤੀ ਹੈ। ਭਾਰਤ ਨੇ ਇਹ ਹਮਲਾ "ਆਪ੍ਰੇਸ਼ਨ ਸਿੰਦੂਰ"
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਪਹਿਲੀ ਵਾਰ ਸਰਵਜਨਿਕ ਤੌਰ 'ਤੇ ਮੰਨਿਆ ਹੈ ਕਿ ਭਾਰਤ ਨੇ 9-10 ਮਈ ਦੀ ਰਾਤ ਨੂਰ ਖਾਨ ਏਅਰਬੇਸ (ਰਾਵਲਪਿੰਡੀ) ਅਤੇ ਹੋਰ ਫੌਜੀ ਠਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ। ਸ਼ਰੀਫ ਨੇ ਦੱਸਿਆ ਕਿ ਰਾਤ 2:30 ਵਜੇ ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਉਨ੍ਹਾਂ ਨੂੰ ਫੋਨ ਕਰਕੇ ਜਗਾਇਆ ਅਤੇ ਭਾਰਤੀ ਹਮਲੇ ਦੀ ਜਾਣਕਾਰੀ ਦਿੱਤੀ। ਇਹ ਗੱਲਬਾਤ "ਯੌਮ-ਏ-ਤਸ਼ੱਕੁਰ" ਸਮਾਰੋਹ ਦੌਰਾਨ ਕੀਤੀ ਗਈ, ਜਿਸਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।
ਸ਼ਾਹਬਾਜ਼ ਸ਼ਰੀਫ ਨੇ ਆਪਣੇ ਬਿਆਨ ਵਿੱਚ ਕਿਹਾ ਕਿ, "9-10 ਮਈ ਦੀ ਰਾਤ 2:30 ਵਜੇ, ਫੌਜ ਮੁਖੀ ਨੇ ਮੈਨੂੰ ਸੁਰੱਖਿਅਤ ਲਾਈਨ 'ਤੇ ਕਹਿਆ ਕਿ ਭਾਰਤੀ ਬੈਲਿਸਟਿਕ ਮਿਜ਼ਾਈਲਾਂ ਨੇ ਨੂਰ ਖਾਨ ਏਅਰਬੇਸ ਅਤੇ ਹੋਰ ਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ।" ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਾਕਿਸਤਾਨੀ ਹਵਾਈ ਫੌਜ ਨੇ ਦੇਸ਼ ਦੀ ਰੱਖਿਆ ਲਈ ਸਵਦੇਸ਼ੀ ਤਕਨਾਲੋਜੀ ਅਤੇ ਚੀਨੀ ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ।
ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨੀ ਸਰਕਾਰ ਨੇ ਭਾਰਤ ਵੱਲੋਂ ਕੀਤੇ ਗਏ ਹਮਲੇ ਦੀ ਪੁਸ਼ਟੀ ਕੀਤੀ ਹੈ, ਜਦਕਿ ਪਹਿਲਾਂ ਸਿਰਫ਼ ਫੌਜੀ ਬੁਲਾਰੇ ਹੀ ਇਹ ਗੱਲ ਮੰਨ ਰਹੇ ਸਨ। ਇਸ ਤੋਂ ਪਹਿਲਾਂ, ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਵੀ ਐਮਰਜੈਂਸੀ ਪ੍ਰੈਸ ਕਾਨਫਰੰਸ ਕਰਕੇ ਭਾਰਤੀ ਹਮਲੇ ਦੀ ਜਾਣਕਾਰੀ ਦਿੱਤੀ ਸੀ।
ਸੈਟੇਲਾਈਟ ਤਸਵੀਰਾਂ ਅਤੇ ਵੱਖ-ਵੱਖ ਸਰੋਤਾਂ ਨੇ ਵੀ ਨੂਰ ਖਾਨ, ਮੁਰੀਦ ਅਤੇ ਰਫੀਕੀ ਏਅਰਬੇਸਾਂ 'ਤੇ ਨੁਕਸਾਨ ਦੀ ਪੁਸ਼ਟੀ ਕੀਤੀ ਹੈ। ਭਾਰਤ ਨੇ ਇਹ ਹਮਲਾ "ਆਪ੍ਰੇਸ਼ਨ ਸਿੰਦੂਰ" ਦੇ ਤਹਿਤ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਕੀਤਾ ਸੀ।
ਇਹ ਇਤਿਹਾਸਕ ਇਕਬਾਲੀਆ ਬਿਆਨ ਪਾਕਿਸਤਾਨ ਦੀ ਪੁਰਾਣੀ ਨੀਤੀ-ਭਾਰਤੀ ਫੌਜੀ ਕਾਰਵਾਈਆਂ ਤੋਂ ਇਨਕਾਰ-ਨੂੰ ਸਿੱਧਾ ਚੁਣੌਤੀ ਦਿੰਦਾ ਹੈ।