ਇਸਲਾਮਾਬਾਦ : ਪਾਕਿਸਤਾਨ ਹਾਈ ਅਲਰਟ 'ਤੇ ਹੈ। ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬੰਗਲਾਦੇਸ਼ ਵਾਂਗ ਪਾਕਿਸਤਾਨ 'ਚ ਵੀ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਪੀਟੀਆਈ ਦਾ ਦਾਅਵਾ ਹੈ ਕਿ ਫੌਜ ਨੇ ਇਸਲਾਮਾਬਾਦ ਵਿੱਚ ਪ੍ਰਦਰਸ਼ਨਕਾਰੀਆਂ ਉੱਤੇ ਭਾਰੀ ਗੋਲੀਬਾਰੀ ਕੀਤੀ ਹੈ ਅਤੇ ਕਈ ਪਾਕਿਸਤਾਨੀ ਮਾਰੇ ਗਏ ਹਨ।