ਪਾਕਿਸਤਾਨ ਵਿਚ ਬੈਠੇ ਖਾਲਿਸਥਾਨੀ ਸਮਰਥਕ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਦਿੱਤੀ ਗਗਨ ਪਲਾਜ਼ਾ ਨੂੰ ਜਾਣੋ ਮਾਰਨ ਦੀ ਧਮਕੀ
ਬਟਾਲਾ ਦੀ ਇੰਟਰਨੈਸ਼ਨਲ ਐਂਟੀ ਖਾਲਿਸਥਾਨੀ ਟੈਰਰਿਸਟ ਫਰੰਟ ਦੇ ਰਾਸ਼ਟਰੀ ਉਪ-ਪ੍ਰਧਾਨ ਗਗਨ ਪਲਾਜ਼ਾ ਨੂੰ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ +92 300041533 ਵ੍ਹਟਸਐਪ ਨੰਬਰ ਤੋ ਕਾਲ ਕਰਕੇ ਜਾਨੋ ਮਾਰਨ ਦੀ ਧਮਕੀ ਦਿੱਤੀ, ਪਿਛਲੇ ਦਿਨੀ ਵਿਦੇਸ਼ ਵਿੱਚ ਬੈਠੇ ਖਾਲਿਸਥਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਬਟਾਲੇ ਦੇ ਨੇੜੇ ਅਚਲੇਸ਼ਵਰ ਧਾਮ ਸਥਿਤ ਭਗਵਾਨ ਕਾਰਤਿਕੇ ਦੇ ਮੰਦਿਰ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਸੀ।
ਬਟਾਲਾ (ਗੁਰਪਿਆਰ ਥਿੰਦ) : ਬਟਾਲਾ ਦੀ ਇੰਟਰਨੈਸ਼ਨਲ ਐਂਟੀ ਖਾਲਿਸਥਾਨੀ ਟੈਰਰਿਸਟ ਫਰੰਟ ਦੇ ਰਾਸ਼ਟਰੀ ਉਪ-ਪ੍ਰਧਾਨ ਗਗਨ ਪਲਾਜ਼ਾ ਨੂੰ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ +92 300041533 ਵ੍ਹਟਸਐਪ ਨੰਬਰ ਤੋ ਕਾਲ ਕਰਕੇ ਜਾਨੋ ਮਾਰਨ ਦੀ ਧਮਕੀ ਦਿੱਤੀ, ਪਿਛਲੇ ਦਿਨੀ ਵਿਦੇਸ਼ ਵਿੱਚ ਬੈਠੇ ਖਾਲਿਸਥਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਬਟਾਲੇ ਦੇ ਨੇੜੇ ਅਚਲੇਸ਼ਵਰ ਧਾਮ ਸਥਿਤ ਭਗਵਾਨ ਕਾਰਤਿਕੇ ਦੇ ਮੰਦਿਰ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਸੀ।
ਇਸਦੇ ਲਈ ਸ਼ਹਿਜ਼ਾਦ ਭੱਟੀ ਨੇ ਵੀ ਸਮਰਥਨ ਕੀਤਾ ਸੀ, ਜਿਸਦੇ ਸਬੰਧ ਵਿੱਚ ਫਰੰਟ ਦੇ ਕੌਮੀ-ਉਪ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਨੇ ਬਟਾਲੇ ਆਕੇ ਪ੍ਰੈਸ ਕਾਨਫਰੰਸ ਕਰ ਕੇ ਗਗਨ ਪਲਾਜ਼ਾ ਦੇ ਨਾਲ ਬਿਆਨ ਵਿੱਚ ਗੁਰਪਤਵੰਤ ਸਿੰਘ ਪੰਨੂ ਅਤੇ ਸ਼ਹਿਜ਼ਾਦ ਭੱਟੀ ਦੇ ਮਨਸੂਬੇ ਨੂੰ ਖ਼ਤਮ ਕਰਨ ਵਾਸਤੇ ਅਤੇ ਮੰਦਿਰ ਦੀ ਸੁਰੱਖਿਆ ਨੂੰ ਲੈ ਕਿ ਅਤੇ ਮੰਦਿਰ ਦੇ ਮੁੱਖ ਸੇਵਾਦਾਰ ਪਵਨਕੁਮਾਰ ਪੰਮਾ ਨੂੰ ਸੁਰੱਖਿਆ ਦੇਣ ਵਾਸਤੇ ਸਰਕਾਰ ਕੋਲੋ ਅਪੀਲ ਕੀਤੀ ਸੀ।
ਇਸੇ ਸਬੰਧ ਦੇ ਚਲਦੇ ਹੋਏ ਕੱਲ੍ਹ ਰਾਤ ਕਰੀਬ 12 ਵਜੇ ਸ਼ਹਿਜ਼ਾਦ ਭੱਟੀ ਦਾ ਧਮਕੀ ਭਰਿਆ ਫ਼ੋਨ ਗਗਨ ਪਲਾਜ਼ਾ ਨੂੰ ਆਉਂਦਾ ਹੈ, ਜਿਸ ਵਾਸਤੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਗੰਭੀਰਤਾ ਤੋ ਲੈ ਕੇ ਗਗਨ ਪਲਾਜ਼ਾ ਦੀ ਜਾਨਮਾਲ ਦੀ ਸੁਰੱਖਇਆ ਯਕੀਨਨ ਬਣਨੀ ਚਾਹੀਦੀ ਹੈ, ਜਿਹੜੇ ਨੰਬਰ ਤੋ ਵ੍ਹਟਸਐਪ ਕਾਲ ਆਈ ਹੈ ਉਸਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆ ਤੇ ਕਾਰਵਾਈ ਕਰਨੀ ਚਾਹੀਦੀ ਹੈ, ਜੇਕਰ ਕੱਲ੍ਹ ਨੂੰ ਗਗਨ ਪਲਾਜ਼ਾ ਜਾ ਉਸਦੇ ਪਰਿਵਾਰ ਤੇ ਕੋਈ ਵੀ ਆਤੰਕੀ ਹਮਲਾ ਹੁੰਦਾ ਹੈ ਤੇ ਉਸਦੇ ਲਈ ਪੰਜਾਬ ਸਰਕਾਰ ਅਤੇ ਬਟਾਲਾ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।