ਦੀਵਾਲੀ ਮੌਕੇ ਚੀਨ ਅਤੇ ਭਾਰਤ ਦੀਆਂ ਫ਼ੌਜਾਂ ਹਟੀਆਂ ਪਿੱਛੇ

Update: 2024-10-31 00:40 GMT

ਲੱਦਾਖ: ਦੀਵਾਲੀ ਤੋਂ ਪਹਿਲਾਂ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਦੋ ਸਥਾਨਾਂ ਡੇਪਸਾਂਗ ਅਤੇ ਡੇਮਚੋਕ ਤੋਂ ਭਾਰਤ-ਚੀਨ ਫ਼ੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਬੁੱਧਵਾਰ ਸ਼ਾਮ ਨੂੰ ਪੂਰੀ ਹੋ ਗਈ। ਹੁਣ ਜਲਦੀ ਹੀ ਪਹਿਲਾਂ ਵਾਂਗ ਦੋਵਾਂ ਥਾਵਾਂ ’ਤੇ ਗਸ਼ਤ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ 31 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਦੋਵਾਂ ਦੇਸ਼ਾਂ ਦੇ ਫੌਜੀ ਇਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਭਾਰਤ ਅਤੇ ਚੀਨ ਵਿਚਾਲੇ ਹਾਲ ਹੀ ਵਿਚ ਹੋਏ ਸਮਝੌਤੇ ਦੇ ਤਹਿਤ ਮਹੀਨੇ ਦੇ ਅੰਤ ਤੱਕ ਫੌਜਾਂ ਨੂੰ ਵਾਪਸ ਬੁਲਾਉਣ ਦਾ ਟੀਚਾ ਰੱਖਿਆ ਗਿਆ ਸੀ। ਵਿਦੇਸ਼ ਸਕੱਤਰ ਨੇ ਸੋਮਵਾਰ ਨੂੰ ਸਮਝੌਤੇ ਦਾ ਐਲਾਨ ਕੀਤਾ ਸੀ ਅਤੇ ਮੰਗਲਵਾਰ ਤੋਂ ਬਲਾਂ ਨੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਸੀ। ਇਹ ਕੰਮ ਤੈਅ ਸਮੇਂ ਅਨੁਸਾਰ ਮੁਕੰਮਲ ਕਰ ਲਿਆ ਗਿਆ ਹੈ। ਸਮਝੌਤੇ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਕਜ਼ਾਨ ਵਿੱਚ ਹੋਈ ਗੱਲਬਾਤ ਵੀ ਇਸ ਦੇ ਤੇਜ਼ੀ ਨਾਲ ਲਾਗੂ ਕਰਨ ਵਿੱਚ ਪ੍ਰਭਾਵਸ਼ਾਲੀ ਰਹੀ।

ਫੌਜ ਦੇ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਦੋਵਾਂ ਥਾਵਾਂ 'ਤੇ ਬਲ ਪਿੱਛੇ ਹਟ ਗਏ ਹਨ। ਇਸ ਦਾ ਮਤਲਬ ਹੈ ਕਿ ਉਹ ਅਪ੍ਰੈਲ 2020 ਵਿਚ ਉਨ੍ਹਾਂ ਥਾਵਾਂ 'ਤੇ ਵਾਪਸ ਆ ਗਏ ਹਨ ਜਿੱਥੇ ਉਹ ਸਨ। ਫ਼ੌਜਾਂ ਦੀ ਵਾਪਸੀ ਤੋਂ ਬਾਅਦ ਦੋਵੇਂ ਧਿਰਾਂ ਇਸ ਗੱਲ ਦੀ ਪੁਸ਼ਟੀ ਕਰ ਰਹੀਆਂ ਹਨ, ਇਸ ਲਈ ਹਵਾਈ ਸਰਵੇਖਣ ਕੀਤਾ ਜਾ ਰਿਹਾ ਹੈ। ਇਹ ਪ੍ਰਕਿਰਿਆ ਵੀਰਵਾਰ ਯਾਨੀ ਕਿ ਅੱਜ ਪੂਰੀ ਹੋਣ ਦੀ ਉਮੀਦ ਹੈ।

Tags:    

Similar News