USA : ਮਹਿੰਗਾਈ ਦੀ ਮਾਰ ਕਾਰਨ ਪਹਿਲੀ ਵਾਰ ਖਰੀਦਦਾਰੀ ਕਰਨ ਵਾਲਿਆਂ ਦੀ ਗਿਣਤੀ ਘਟੀ

ਇਸ ਦਾ ਸਿੱਧਾ ਅਰਥ ਹੈ ਕਿ ਲੋਕ ਮਹਿੰਗਾਈ ਦੀ ਮਾਰ ਝਲਣ ਵਿੱਚ ਅਸਮਰਥ ਨਜਰ ਆ ਰਹੇ ਹਨ। ਉਨਾਂ ਦੀ ਆਮਦਨ ਘਟੀ ਹੈ ਜਦ ਕਿ ਇਸ ਦੇ ਉਲਟ ਬਜਾਰ ਮਹਿੰਗਾ ਹੋ ਗਿਆ ਹੈ।

By :  Gill
Update: 2025-11-08 01:57 GMT

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿੱਚ ਮਹਿੰਗਾਈ ਦੀ ਮਾਰ ਕਾਰਨ ਪਹਿਲੀ ਵਾਰ ਖਰੀਦਦਾਰੀ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਘਟੀ ਹੈ। ਪਹਿਲੀ ਵਾਰ ਖਰੀਦਦਾਰੀ ਕਰਨ ਵਾਲੇ ਲੋਕ ਬਜ਼ਾਰ ਵਿਚੋਂ ਗਾਇਬ ਹੋ ਗਏ ਹਨ ਤੇ ਇਹ ਸਭ ਤੋਂ ਹੇਠਲੇ ਪੱਧਰ 'ਤੇ ਖਿਸਕ ਗਏ ਹਨ। ਨੈਸ਼ਨਲ ਐਸੋਸੀਏਸ਼ਨ ਆਫ ਰਿਟੇਲਰਜ ਨੇ ਜਾਰੀ ਘਰੇਲੂ ਖਰੀਦਦਾਰਾਂ ਤੇ ਵਿਕ੍ਰੇਤਾ ਬਾਰੇ ਆਪਣੀ 2025 ਦੀ ਪ੍ਰੋਫਾਈਲ ਵਿੱਚ ਕਿਹਾ ਹੈ ਕਿ ਜੂਨ 2025 ਨੂੰ ਖਤਮ ਹੋਏ ਸਾਲ ਦੌਰਾਨ ਕੇਵਲ 21 % ਲੋਕਾਂ ਨੇ ਪਹਿਲੀ ਵਾਰ ਖਰੀਦਦਾਰੀ ਕੀਤੀ।

ਇਸ ਤੋਂ ਪਹਿਲਾਂ 1981 ਵਿੱਚ ਸਭ ਤੋਂ ਘੱਟ 38% ਲੋਕਾਂ ਨੇ ਪਹਿਲੀ ਵਾਰ ਖਰੀਦਦਾਰੀ ਕੀਤੀ ਸੀ। ਨੈਸ਼ਨਲ ਐਸੋਸੀਏਸ਼ਨ ਆਫ ਰਿਟੇਲਰਜ ਦੀ ਆਰਥਕ ਮਾਹਿਰ ਉੱਪ ਮੁਖੀ ਜੈਸੀਕਾ ਲਾਊਟਜ਼ ਨੇ ਕਿਹਾ ਹੈ ਕਿ ਘਰੇਲੂ ਖਰੀਦਦਾਰੀ ਡਗਮਗਾ ਗਈ ਹੈ। ਇਸ ਦਾ ਸਿੱਧਾ ਅਰਥ ਹੈ ਕਿ ਲੋਕ ਮਹਿੰਗਾਈ ਦੀ ਮਾਰ ਝਲਣ ਵਿੱਚ ਅਸਮਰਥ ਨਜਰ ਆ ਰਹੇ ਹਨ। ਉਨਾਂ ਦੀ ਆਮਦਨ ਘਟੀ ਹੈ ਜਦ ਕਿ ਇਸ ਦੇ ਉਲਟ ਬਜਾਰ ਮਹਿੰਗਾ ਹੋ ਗਿਆ ਹੈ।

Tags:    

Similar News