ਨਵੇਂ ਦੋਪਹੀਆ ਵਾਹਨ ਨਾਲ ਮਿਲਣਗੇ 2 ਹੈਲਮੇਟ : ਨਿਤਿਨ ਗਡਕਰੀ
ਹਣੇ ਤੋਂ ਜੇ ਕੋਈ ਵੀ ਨਵਾਂ ਦੋਪਹੀਆ ਵਾਹਨ ਖਰੀਦੇਗਾ, ਤਾਂ ਉਸਨੂੰ ਕੰਪਨੀ ਵੱਲੋਂ 2 ISI ਮਿਆਰੀ ਹੈਲਮੇਟ ਮਿਲਣੇ ਲਾਜ਼ਮੀ ਹੋਣਗੇ। ਇਸ ਦਾ ਉਦੇਸ਼ ਹੈ ਕਿ ਸਵਾਰ ਤੇ ਪਿੱਛੇ ਬੈਠਣ ਵਾਲਾ ਦੋਹਾਂ;

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਭਾਰਤ ਵਿੱਚ ਸੜਕ ਹਾਦਸਿਆਂ ਨੂੰ ਘਟਾਉਣ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਇੱਕ ਨਵਾਂ ਮਾਸਟਰ ਪਲਾਨ ਤਿਆਰ ਕੀਤਾ ਹੈ। ਇਕ ਟੀਵੀ ਇੰਟਰਵਿਊ ਦੌਰਾਨ ਗਡਕਰੀ ਨੇ ਆਪਣੀ ਯੋਜਨਾ ਦੇ ਮੁੱਖ ਬਿੰਦੂ ਸਾਂਝੇ ਕੀਤੇ, ਜੋ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਸੜਕ ਵੱਧ ਸੁਰੱਖਿਅਤ ਅਤੇ ਆਧੁਨਿਕ ਬਣਾਉਣਗੇ।
ਦੋਪਹੀਆ ਵਾਹਨਾਂ ਲਈ 2 ਹੈਲਮੇਟ ਲਾਜ਼ਮੀ
ਹਣੇ ਤੋਂ ਜੇ ਕੋਈ ਵੀ ਨਵਾਂ ਦੋਪਹੀਆ ਵਾਹਨ ਖਰੀਦੇਗਾ, ਤਾਂ ਉਸਨੂੰ ਕੰਪਨੀ ਵੱਲੋਂ 2 ISI ਮਿਆਰੀ ਹੈਲਮੇਟ ਮਿਲਣੇ ਲਾਜ਼ਮੀ ਹੋਣਗੇ। ਇਸ ਦਾ ਉਦੇਸ਼ ਹੈ ਕਿ ਸਵਾਰ ਤੇ ਪਿੱਛੇ ਬੈਠਣ ਵਾਲਾ ਦੋਹਾਂ ਦੀ ਜ਼ਿੰਦਗੀ ਸੁਰੱਖਿਅਤ ਰਹੇ।
ਸੜਕ ਦੇ ਵਿਚਕਾਰ ਬਣੇਗੀ 3 ਫੁੱਟ ਉੱਚੀ ਦਿਵਾਰ
ਗਡਕਰੀ ਨੇ ਦੱਸਿਆ ਕਿ ਸੜਕਾਂ ਦੇ ਵਿਚਕਾਰ ਹੁਣ 3 ਫੁੱਟ ਉੱਚੀ ਕੰਕਰੀਟ ਦੀ ਦਿਵਾਰ ਬਣਾਈ ਜਾਵੇਗੀ। ਇਸ ਨਾਲ ਲੋਕ ਸੜਕ ਦੇ ਦੂਜੇ ਪਾਸੇ ਅਣਧਿਆਨ ਵਿੱਚ ਜਾਂ ਲਾਪਰਵਾਹੀ ਨਾਲ ਜਾ ਕੇ ਹਾਦਸਿਆਂ ਦਾ ਸ਼ਿਕਾਰ ਨਹੀਂ ਹੋਣਗੇ। ਇਨ੍ਹਾਂ ਦਿਵਾਰਾਂ ਦੇ ਦੋਹਾਂ ਪਾਸਿਆਂ ਇੱਕ ਮੀਟਰ ਡੂੰਘਾ ਨਾਲਾ ਹੋਵੇਗਾ, ਜਿਸ ਵਿੱਚ ਕਾਲੀ ਮਿੱਟੀ ਪਾ ਕੇ ਪੌਦੇ ਲਗਾਏ ਜਾਣਗੇ।
ਸੜਕਾਂ ਬਣਣ ਦੀ ਨਵੀਂ ਤਕਨਾਲੋਜੀ
ਹੁਣ ਸੜਕਾਂ ਸਾਈਟ 'ਤੇ ਬਣਾਉਣ ਦੀ ਥਾਂ ਫੈਕਟਰੀ ਵਿੱਚ ਪ੍ਰੀਕਾਸਟ ਕੀਤੀਆਂ ਜਾਣਗੀਆਂ। ਇਸ ਤਕਨਾਲੋਜੀ ਨਾਲ ਸਿਰਫ਼ ਲਾਗਤ ਘਟੇਗੀ ਹੀ ਨਹੀਂ, ਸਗੋਂ ਪ੍ਰਦੂਸ਼ਣ ਵੀ ਘਟੇਗਾ। ਗਡਕਰੀ ਨੇ ਕਿਹਾ ਕਿ ਇਹ ਤਕਨਾਲੋਜੀ ਮਲੇਸ਼ੀਆ ਤੋਂ ਲਿਆਈ ਗਈ ਹੈ, ਜਿਸ ਨਾਲ ਤਾਮਿਲਨਾਡੂ ਵਿੱਚ ਮੈਟਰੋ ਪ੍ਰੋਜੈਕਟ 'ਚ 70-75 ਹਜ਼ਾਰ ਕਰੋੜ ਰੁਪਏ ਦੀ ਬਚਤ ਹੋਈ ਹੈ।
ਰਾਹਵੀਰ ਸਕੀਮ – ਜਾਨ ਬਚਾਉਣ 'ਤੇ ਇਨਾਮ
ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਸਰਕਾਰ ਜਲਦੀ "ਰਾਹਵੀਰ ਸਕੀਮ" ਲਾਗੂ ਕਰੇਗੀ। ਜੇ ਕੋਈ ਵਿਅਕਤੀ ਕਿਸੇ ਹਾਦਸਾਗ੍ਰਸਤ ਵਿਅਕਤੀ ਨੂੰ ਹਸਪਤਾਲ ਪਹੁੰਚਾਉਂਦਾ ਹੈ, ਤਾਂ ਉਸਨੂੰ 25,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਨਾਲ ਹੀ ਪੀੜਤ ਨੂੰ 1.5 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਮਿਲੇਗੀ। ਇਹ ਯੋਜਨਾ ਸਾਲਾਨਾ ਹਜ਼ਾਰਾਂ ਜਾਨਾਂ ਬਚਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।
ਹਾਦਸਿਆਂ ਦੇ ਡਰਾਉਣੇ ਅੰਕੜੇ
ਗਡਕਰੀ ਨੇ ਕਿਹਾ ਕਿ ਹਰ ਸਾਲ ਭਾਰਤ ਵਿੱਚ 1.8 ਲੱਖ ਲੋਕ ਸੜਕ ਹਾਦਸਿਆਂ 'ਚ ਜਾਨ ਗਵਾ ਬੈਠਦੇ ਹਨ, ਜਿਨ੍ਹਾਂ ਵਿੱਚੋਂ 10,000 ਬੱਚੇ ਸਕੂਲਾਂ ਦੇ ਸਾਹਮਣੇ ਹੋਣ ਵਾਲੇ ਹਾਦਸਿਆਂ 'ਚ ਮਾਰੇ ਜਾਂਦੇ ਹਨ। ਇਹ ਸਥਿਤੀ ਚਿੰਤਾਜਨਕ ਹੈ ਅਤੇ ਸਰਕਾਰ ਇਸਦਾ ਗੰਭੀਰਤਾ ਨਾਲ ਹੱਲ ਲੱਭ ਰਹੀ ਹੈ।