ਕੈਨੇਡਾ 'ਚ ਜਸਵੰਤ ਸਿੰਘ ਖਾਲੜਾ ਦੇ ਨਾਮ 'ਤੇ ਖੁੱਲ ਰਿਹਾ ਨਵਾਂ ਸਕੂਲ

30ਵੀਂ ਬਰਸੀ ਮੌਕੇ ਸਕੂੂਲ ਦੀ ਸਤੰਬਰ ਮਹੀਨੇ 'ਚ ਕੀਤੀ ਜਾਵੇਗੀ ਸ਼ੁਰੂਆਤ,ਜਸਵੰਤ ਖਾਲੜਾ ਦੇ ਭਰਾ ਅਮਰਜੀਤ ਸਿੰਘ ਖਾਲੜਾ ਨੇ ਸਮਾਗਮ 'ਚ ਕੀਤੀ ਸ਼ਿਰਕਤ

Update: 2025-04-07 20:24 GMT

ਜਸਵੰਤ ਸਿੰਘ ਖਾਲੜਾ ਜੋ ਕਿ ਸਿੱਖ ਮਨੁੱਖੀ ਅਧਿਕਾਰ ਕਾਰਕੁਨ ਸਨ, ਉਨ੍ਹਾਂ ਨੂੰ 1995 'ਚ ਅਗਵਾ ਕਰ ਲਿਆ ਗਿਆ ਸੀ। 2025 'ਚ ਉਨ੍ਹਾਂ ਨੂੰ ਇਸ ਦੁਨੀਆਂ ਤੋਂ ਗਿਆ ਨੂੰ 30 ਸਾਲ ਪੂਰੇ ਹੋ ਚੁੱਕੇ ਹਨ। ਇਸੀ ਕਾਰਨ 30ਵੀਂ ਬਰਸੀ ਮੌਕੇ ਬਰੈਂਪਟਨ 'ਚ ਜਸਵੰਤ ਸਿੰਘ ਖਾਲੜਾ ਖਾਲਸਾ ਸਕੂੂਲ ਦੀ ਸ਼ੁਰੂਆਤ ਕੀਤੀ ਗਈ। ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਖਾਲੜਾ ਦਾ ਜਨਮ 1952 'ਚ ਹੋਇਆ ਸੀ। ਉਹ ਪੰਜਾਬ 'ਚ ਖਾੜਕੂਵਾਦ ਦੇ ਸਮੇਂ ਦੌਰਾਨ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ 'ਚ ਇੱਕ ਬੈਂਕ ਦੇ ਡਾਇਰੈਕਟਰ ਸਨ। ਖਾਲੜਾ ਨੂੰ ਆਖਰੀ ਵਾਰ ਸਤੰਬਰ 1995 'ਚ ਅੰਮ੍ਰਿਤਸਰ 'ਚ ਆਪਣੇ ਘਰ ਦੇ ਸਾਹਮਣੇ ਆਪਣੀ ਕਾਰ ਧੋਂਦੇ ਦੇਖਿਆ ਗਿਆ ਸੀ। ਜਸਵੰਤ ਸਿੰਘ ਖਾਲੜਾ ਖਾਲਸਾ ਸਕੂੂਲ ਸਤੰਬਰ 'ਚ ਸ਼ੁਰੂ ਹੋ ਰਿਹਾ ਹੈ। ਇਸ ਖਾਸ ਮੌਕੇ 'ਤੇ ਜਸਵੰਤ ਸਿੰਘ ਖਾਲੜਾ ਦੇ ਭਰਾ ਅਮਰਜੀਤ ਸਿੰਘ ਖਾਲੜਾ ਵੀ ਪਹੁੰਚੇ ਹੋਏ ਸਨ। ਲਾਂਚ ਸਮਾਗਮ 'ਚ ਡਾਇਰੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਇਹ ਸਕੂਲ ਅੱਠਵੀਂ ਜਮਾਤ ਤੱਕ ਹੋਵੇਗਾ ਅਤੇ ਸਕੂਲ 'ਚ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਨੇਕਾਂ ਤਰ੍ਹਾਂ ਦੇ ਯਤਨ ਕੀਤੇ ਜਾਣਗੇ। ਲਾਂਚ ਸਮਾਗਮ 'ਚ ਰੀਜ਼ਨਲ ਕੌਂਸਲਰ ਨਵਜੀਤ ਕੌਰ ਬਰਾੜ ਵੀ ਮੌਜੂਦ ਸਨ, ਜਿੰਨ੍ਹਾਂ ਨੇ ਦੱਸਿਆ ਕਿ ਇਸ ਸਕੂਲ ਦੀ ਸ਼ੁਰੂਆਤ ਕਰਨ ਲਈ ਸਿਟੀ ਆਫ ਬਰੈਂਪਟਨ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ ਹੈ।

Tags:    

Similar News