ਮਸਕ ਨੂੰ 'ਆਪਣੀ ਦੁਕਾਨ ਬੰਦ' ਕਰਨੀ ਪੈ ਸਕਦੀ ਏ : ਟਰੰਪ

ਬਿਨਾਂ ਸਬਸਿਡੀਆਂ ਦੇ, ਉਹਨੂੰ ਦੁਕਾਨ ਬੰਦ ਕਰਨੀ ਪਵੇਗੀ, ਨਾ ਕੋਈ ਰਾਕੇਟ ਲਾਂਚ ਹੋਵੇਗਾ, ਨਾ ਸੈਟੇਲਾਈਟ, ਨਾ ਇਲੈਕਟ੍ਰਿਕ ਕਾਰਾਂ ਦਾ ਉਤਪਾਦਨ। ਸਾਡਾ ਦੇਸ਼ ਬਹੁਤ ਪੈਸਾ ਬਚਾਏਗਾ"।

By :  Gill
Update: 2025-07-01 06:08 GMT

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਐਲੋਨ ਮਸਕ ਵਿਚਕਾਰ ਰਿਸ਼ਤੇ ਬੁਰੀ ਤਰ੍ਹਾਂ ਵਿਗੜ ਚੁੱਕੇ ਹਨ। ਟਰੰਪ ਨੇ ਐਲੋਨ ਮਸਕ ਨੂੰ ਸਿੱਧੀ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਸਰਕਾਰ ਵੱਲੋਂ ਮਿਲ ਰਹੀਆਂ ਸਬਸਿਡੀਆਂ ਖਤਮ ਹੋ ਗਈਆਂ, ਤਾਂ ਮਸਕ ਨੂੰ ਆਪਣੇ ਸਾਰੇ ਕਾਰੋਬਾਰ ਬੰਦ ਕਰਕੇ ਦੱਖਣੀ ਅਫਰੀਕਾ ਵਾਪਸ ਜਾਣਾ ਪਵੇਗਾ। ਟਰੰਪ ਨੇ ਕਿਹਾ, "ਐਲੋਨ ਮਸਕ ਨੂੰ ਇਤਿਹਾਸ ਵਿੱਚ ਕਿਸੇ ਵੀ ਹੋਰ ਵਿਅਕਤੀ ਨਾਲੋਂ ਵੱਧ ਸਬਸਿਡੀਆਂ ਮਿਲੀਆਂ ਹਨ। ਬਿਨਾਂ ਸਬਸਿਡੀਆਂ ਦੇ, ਉਹਨੂੰ ਦੁਕਾਨ ਬੰਦ ਕਰਨੀ ਪਵੇਗੀ, ਨਾ ਕੋਈ ਰਾਕੇਟ ਲਾਂਚ ਹੋਵੇਗਾ, ਨਾ ਸੈਟੇਲਾਈਟ, ਨਾ ਇਲੈਕਟ੍ਰਿਕ ਕਾਰਾਂ ਦਾ ਉਤਪਾਦਨ। ਸਾਡਾ ਦੇਸ਼ ਬਹੁਤ ਪੈਸਾ ਬਚਾਏਗਾ"।

ਇਹ ਧਮਕੀ ਟਰੰਪ ਵੱਲੋਂ ਉਸ ਸਮੇਂ ਆਈ, ਜਦ ਮਸਕ ਨੇ ਟਰੰਪ ਦੇ "ਬਿਗ ਬਿਊਟੀਫੁਲ ਬਿੱਲ" (ਵੱਡਾ ਘਰੇਲੂ ਖਰਚਾ ਅਤੇ ਟੈਕਸ ਬਿੱਲ) ਨੂੰ "ਪੋਲਿਟਿਕਲ ਸੁਸਾਈਡ" ਤੇ "ਬੇਹੂਦਾ" ਕਰਾਰ ਦਿੱਤਾ ਸੀ। ਮਸਕ ਨੇ ਖੁਲ੍ਹ ਕੇ ਟਰੰਪ ਦੀ ਨੀਤੀਆਂ ਦੀ ਆਲੋਚਨਾ ਕੀਤੀ, ਖਾਸ ਕਰਕੇ EV (ਇਲੈਕਟ੍ਰਿਕ ਵਾਹਨ) ਮੰਡੇਟ ਅਤੇ ਸਰਕਾਰੀ ਖਰਚੇ ਨੂੰ ਲੈ ਕੇ।

ਟਰੰਪ ਨੇ Truth Social 'ਤੇ ਲਿਖਿਆ ਕਿ ਮਸਕ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ ਅਤੇ ਸਬਸਿਡੀਆਂ ਬਿਨਾਂ ਉਹ ਅਮਰੀਕਾ 'ਚ ਆਪਣਾ ਕਾਰੋਬਾਰ ਚਲਾ ਹੀ ਨਹੀਂ ਸਕਦੇ। "ਬਹੁਤ ਪੈਸਾ ਬਚਾਇਆ ਜਾਵੇਗਾ।" ਟਰੰਪ ਨੇ ਇਹ ਵੀ ਸੁਝਾਅ ਦਿੱਤਾ ਕਿ DOGE (Department of Government Expenditure) ਨੂੰ ਮਸਕ ਦੀਆਂ ਕੰਪਨੀਆਂ ਦੀ ਜਾਂਚ ਕਰਨੀ ਚਾਹੀਦੀ ਹੈ।

ਇਹ ਸਾਰਾ ਵਿਵਾਦ EV ਨੀਤੀ, ਸਰਕਾਰੀ ਸਬਸਿਡੀਆਂ ਅਤੇ ਟਰੰਪ ਦੇ ਵੱਡੇ ਖਰਚੇ ਵਾਲੇ ਬਿੱਲ 'ਤੇ ਹੋਈ ਤਿੱਖੀ ਆਲੋਚਨਾ ਤੋਂ ਬਾਅਦ ਵਧਿਆ। ਪਹਿਲਾਂ ਦੋਵੇਂ ਵਿਚਕਾਰ ਰਾਜਨੀਤਿਕ ਦੋਸਤੀ ਸੀ, ਪਰ ਹੁਣ ਇਹ ਖੁੱਲ੍ਹੀ ਟਕਰਾਅ ਵਿੱਚ ਬਦਲ ਚੁੱਕੀ ਹੈ।




 


Tags:    

Similar News