ਦਿੱਲੀ 'ਚ ਭਾਰੀ ਮੀਂਹ ਤੇ ਤੂਫਾਨ ਕਾਰਨ 15 ਤੋਂ ਵੱਧ ਉਡਾਣਾਂ ਡਾਇਵਰਟ
ਇੰਡੀਗੋ ਏਅਰਲਾਈਨ ਨੇ ਵੀ ਪੁਸ਼ਟੀ ਕੀਤੀ ਕਿ ਦਿੱਲੀ ਅਤੇ ਜੈਪੁਰ ਹਵਾਈ ਅੱਡਿਆਂ ਉੱਤੇ ਧੂੜ ਭਰੇ ਤੂਫਾਨ ਕਾਰਨ ਉਡਾਣ ਅਤੇ ਲੈਂਡਿੰਗ ਵਿੱਚ ਰੁਕਾਵਟ ਆ ਰਹੀ ਹੈ, ਜਿਸ ਕਾਰਨ ਡਾਇਵਰਸ਼ਨ ਅਤੇ
ਨਵੀਂ ਦਿੱਲੀ, 11 ਅਪ੍ਰੈਲ — ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਅਚਾਨਕ ਆਏ ਮੌਸਮੀ ਬਦਲਾਅ — ਤੇਜ਼ ਹਵਾ, ਧੂੜ ਭਰੇ ਤੂਫਾਨ ਅਤੇ ਮੀਂਹ — ਨੇ ਸ਼ਹਿਰ ਦੇ ਹਵਾਈ ਆਵਾਜਾਈ ਪ੍ਰਣਾਲੀ ਨੂੰ ਹਿਲਾ ਕੇ ਰੱਖ ਦਿੱਤਾ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ਤੋਂ 15 ਤੋਂ ਵੱਧ ਉਡਾਣਾਂ ਨੂੰ ਡਾਇਵਰਟ ਕਰਨਾ ਪਿਆ, ਜਦਕਿ ਕਈ ਹੋਰ ਉਡਾਣਾਂ ਵਿੱਚ ਦੇਰੀ ਦਰਜ ਕੀਤੀ ਗਈ।
ਦਿੱਲੀ ਏਅਰਪੋਰਟ ਦੇ ਆਪਰੇਟਰ ਡਾਇਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੌਸਮ ਦੇ ਮੱਦੇਨਜ਼ਰ ਯਾਤਰੀ ਆਪਣੀਆਂ ਉਡਾਣਾਂ ਸਬੰਧੀ ਅਪਡੇਟਸ ਲਈ ਸਿੱਧਾ ਏਅਰਲਾਈਨਾਂ ਨਾਲ ਸੰਪਰਕ ਕਰਣ।
ਇੰਡੀਗੋ ਏਅਰਲਾਈਨ ਨੇ ਵੀ ਪੁਸ਼ਟੀ ਕੀਤੀ ਕਿ ਦਿੱਲੀ ਅਤੇ ਜੈਪੁਰ ਹਵਾਈ ਅੱਡਿਆਂ ਉੱਤੇ ਧੂੜ ਭਰੇ ਤੂਫਾਨ ਕਾਰਨ ਉਡਾਣ ਅਤੇ ਲੈਂਡਿੰਗ ਵਿੱਚ ਰੁਕਾਵਟ ਆ ਰਹੀ ਹੈ, ਜਿਸ ਕਾਰਨ ਡਾਇਵਰਸ਼ਨ ਅਤੇ ਵਿਲੰਬ ਹੋਣ ਦੀ ਸੰਭਾਵਨਾ ਬਣੀ ਹੋਈ ਹੈ।
ਜਿਵੇਂ ਕਿ ਲੋਕਾਂ ਨੂੰ ਗਰਮੀ ਤੋਂ ਅਰਾਮ ਮਿਲਿਆ ਹੈ, ਉਵੇਂ ਹੀ ਹਵਾਈ ਯਾਤਰਾ ਕਰ ਰਹੇ ਯਾਤਰੀਆਂ ਨੂੰ ਆਪਣੀ ਯਾਤਰਾ ਦੀ ਯੋਜਨਾ ਨਵੇਂ ਸਿਰੇ ਬਣਾਉਣੀ ਪਈ ਹੈ।