ਇੱਕੋ ਹਸਪਤਾਲ ਦੀਆਂ 10 ਤੋਂ ਵੱਧ ਨਰਸਾਂ ਨੂੰ ਬ੍ਰੇਨ ਹੋਇਆ ਟਿਊਮਰ, ਡਾਕਟਰ ਵੀ ਚਿੰਤਤ
ਹਸਪਤਾਲ ਵੱਲੋਂ ਕੀਤੀ ਜਾਂਚ ਵਿੱਚ, ਸੀਡੀਸੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਰੇਡੀਏਸ਼ਨ ਅਤੇ ਵਾਤਾਵਰਣ ਦੀ ਜਾਂਚ ਕਰਵਾਈ ਗਈ, ਪਰ ਉਨ੍ਹਾਂ ਦੇ ਅਨੁਸਾਰ ਕੋਈ ਅਜਿਹਾ ਤੱਤ ਨਹੀਂ ਮਿਲਿਆ ਜੋ ਬ੍ਰੇਨ
ਮੈਸੇਚਿਊਸੇਟਸ ਦੇ ਇਕੋ ਹਸਪਤਾਲ ਦੀ 5ਵੀਂ ਮੰਜ਼ਿਲ ‘ਤੇ ਕੰਮ ਕਰ ਰਹੀਆਂ 10 ਤੋਂ ਵੱਧ ਨਰਸਾਂ ਨੂੰ ਬ੍ਰੇਨ ਟਿਊਮਰ, ਡਾਕਟਰ ਵੀ ਫਿਕਰਮੰਦ
ਨਿਊਟਨ (ਅਮਰੀਕਾ), 5 ਅਪ੍ਰੈਲ ੨੦੨੫ : ਅਮਰੀਕਾ ਦੇ ਰਾਜ ਮੈਸੇਚਿਊਸੇਟਸ ਤੋਂ ਇੱਕ ਚੌਕਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਿਊਟਨ ਵੈਲੇਸਲੀ ਹਸਪਤਾਲ ਦੀ ਪੰਜਵੀਂ ਮੰਜ਼ਿਲ 'ਤੇ ਕੰਮ ਕਰਨ ਵਾਲੀਆਂ 10 ਤੋਂ ਵੱਧ ਨਰਸਾਂ ਨੂੰ ਬ੍ਰੇਨ ਟਿਊਮਰ ਹੋਣ ਦੀ ਪੁਸ਼ਟੀ ਹੋਈ ਹੈ। ਇਹ ਗੰਭੀਰ ਸਿਹਤ ਸੰਕਟ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਾਣਕਾਰੀ ਮੁਤਾਬਕ, ਇਸ ਮੰਜ਼ਿਲ 'ਤੇ ਮੈਟਰਨਿਟੀ ਕੇਅਰ ਸੈਂਟਰ ਸਥਿਤ ਹੈ। ਪਹਿਲਾਂ 6 ਨਰਸਾਂ ਬ੍ਰੇਨ ਟਿਊਮਰ ਦਾ ਸ਼ਿਕਾਰ ਹੋ ਚੁੱਕੀਆਂ ਸਨ, ਪਰ ਹਾਲ ਹੀ ਵਿੱਚ ਹੋਰ 5 ਨਰਸਾਂ ਦੀ ਬਿਮਾਰੀ ਦੀ ਪੁਸ਼ਟੀ ਹੋਣ ਨਾਲ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ।
ਸੀਬੀਐਸ ਨਿਊਜ਼ ਦੀ ਰਿਪੋਰਟ ਅਨੁਸਾਰ, ਕਈ ਨਰਸਾਂ ਦੀ ਸਜਰਰੀ ਹੋ ਚੁੱਕੀ ਹੈ, ਪਰ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਥੋੜ੍ਹੀ ਬਹੁਤ ਮਦਦ ਹੀ ਮਿਲੀ ਹੈ। ਇਨ੍ਹਾਂ ਨਰਸਾਂ ਦੀਆਂ ਗੱਲਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਹਸਪਤਾਲ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।
ਇੱਕ ਨਰਸ ਨੇ ਦੱਸਿਆ, “ਸਾਡੀਆਂ ਅਰਜ਼ੀਆਂ ਦੇ ਬਾਵਜੂਦ, ਪ੍ਰਸ਼ਾਸਨ ਵੱਲੋਂ ਨਾ ਤਾਂ ਕੋਈ ਸਧਾਰਨ ਕਾਰਵਾਈ ਹੋਈ ਹੈ ਅਤੇ ਨਾ ਹੀ ਕੋਈ ਤਫ਼ਤੀਸ਼ ਢੰਗ ਨਾਲ ਕੀਤੀ ਗਈ ਹੈ। ਇਹ ਸਿਰਫ਼ ਇਕ ਇਤਫ਼ਾਕ ਨਹੀਂ ਹੋ ਸਕਦਾ।”
ਹਸਪਤਾਲ ਵੱਲੋਂ ਕੀਤੀ ਜਾਂਚ ਵਿੱਚ, ਸੀਡੀਸੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਰੇਡੀਏਸ਼ਨ ਅਤੇ ਵਾਤਾਵਰਣ ਦੀ ਜਾਂਚ ਕਰਵਾਈ ਗਈ, ਪਰ ਉਨ੍ਹਾਂ ਦੇ ਅਨੁਸਾਰ ਕੋਈ ਅਜਿਹਾ ਤੱਤ ਨਹੀਂ ਮਿਲਿਆ ਜੋ ਬ੍ਰੇਨ ਟਿਊਮਰ ਦਾ ਕਾਰਨ ਬਣ ਸਕੇ।
ਮਾਹਿਰਾਂ ਦਾ ਕਹਿਣਾ ਹੈ ਕਿ ਬ੍ਰੇਨ ਟਿਊਮਰ ਆਮ ਤੌਰ ‘ਤੇ ਆਇਨਾਈਜ਼ਿੰਗ ਰੇਡੀਏਸ਼ਨ ਨਾਲ ਜੁੜੇ ਹੋ ਸਕਦੇ ਹਨ, ਪਰ ਜੇਕਰ ਇੰਝ ਹੋਵੇ ਤਾਂ ਹੋਰ ਸਰੀਰਕ ਹਿੱਸੇ ਵੀ ਪ੍ਰਭਾਵਿਤ ਹੋ ਸਕਦੇ ਹਨ। ਹਸਪਤਾਲ ਵੱਲੋਂ ਇਹ ਵੀ ਦੱਸਿਆ ਗਿਆ ਕਿ ਪਾਣੀ ਦੀ ਜਾਂਚ ਨਿਯਮਤ ਤੌਰ 'ਤੇ ਕੀਤੀ ਜਾਂਦੀ ਹੈ ਅਤੇ ਮਾਸਕ ਪਹਿਨਣ ਨੂੰ ਲੈ ਕੇ ਅਜੇ ਤੱਕ ਕਿਸੇ ਖ਼ਤਰੇ ਦੀ ਪੁਸ਼ਟੀ ਨਹੀਂ ਹੋਈ।
ਇਸ ਪੂਰੇ ਮਾਮਲੇ ਨੇ ਸਿਹਤ ਵਿਭਾਗ ਅਤੇ ਹਸਪਤਾਲ ਪ੍ਰਸ਼ਾਸਨ ਦੋਹਾਂ ਲਈ ਨਵੇਂ ਸਵਾਲ ਖੜੇ ਕਰ ਦਿੱਤੇ ਹਨ। ਹਾਲਾਂਕਿ ਹਸਪਤਾਲ ਨੇ ਸਾਫ਼ ਕਿਹਾ ਹੈ ਕਿ ਉਹ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰ ਰਿਹਾ ਹੈ, ਪਰ ਨਰਸਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਇਹ ਮਾਮਲਾ ਹੋਰ ਵਧੀਕ ਜਾਂਚ ਦੀ ਮੰਗ ਕਰ ਰਿਹਾ ਹੈ।