ਹੜ੍ਹਾਂ ਵਰਗੀ ਜਾਂ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਕਰਵਾਈ ਮੌਕ ਡਰਿੱਲ

ਇਸ ਮੌਕ ਡਰਿੱਲ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਕੁੱਲ 23 ਵਿਭਾਗਾਂ, ਐਨ.ਡੀ.ਆਰ.ਐਫ ਦੇ 25 ਕਰਮਚਾਰੀ ਅਤੇ ਲਗਭਗ 200 ਕਮਿਊਨਿਟੀ ਮੈਂਬਰਾਂ ਨੇ ਹਿੱਸਾ ਲਿਆ। ਐਸ.ਡੀ.ਐਮ. ਧਰਮਕੋਟ ਸ਼੍ਰੀ ਹਿਤੇਸ਼ਵੀਰ

By :  Gill
Update: 2025-05-29 08:28 GMT

23 ਵਿਭਾਗਾਂ, ਐਨ.ਡੀ.ਆਰ.ਐਫ ਦੇ 25 ਕਰਮਚਾਰੀਆਂ ਤੇ ਲਗਭਗ 200 ਕਮਿਉਨਿਟੀ ਮੈਂਬਰਾਂ ਨੇ ਲਿਆ ਹਿੱਸਾ-ਹਿਤੇਸ਼ਵੀਰ ਗੁਪਤਾ

ਮੋਗਾ : ਐਨ.ਡੀ.ਐਰ.ਐਫ ਬਠਿੰਡਾ ਦੀ ਸੱਤਵੀਂ ਬਟਾਲੀਅਨ ਵੱਲੋਂ ਜ਼ਿਲ੍ਹਾ ਆਫ਼ਤ ਪ੍ਰਬੰਧਨ ਕਮੇਟੀ (ਡੀ.ਡੀ.ਐਮ.ਏ.) ਮੋਗਾ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਧਰਮਕੋਟ ਦੇ ਸੰਘੇੜਾ ਪਿੰਡ (ਧਰਮਕੋਟ) ਵਿਖੇ ਹੜ੍ਹਾਂ ਵਰਗੀ ਜਾਂ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਮੌਕ ਡਰਿੱਲ ਕਰਵਾਈ ਗਈ। ਇਸ ਅਭਿਆਸ ਦਾ ਮੁੱਖ ਉਦੇਸ਼ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਤਿਆਰੀਆਂ ਨੂੰ ਵਧਾਉਣਾ ਅਤੇ ਸੰਭਾਵੀ ਖ਼ਤਰਿਆਂ ਤੋਂ ਜਨਤਾ ਨੂੰ ਜਾਗਰੂਕ ਕਰਨਾ ਹੈ। ਇਹ ਮੌਕ ਡਰਿੱਲ ਸਵੇਰੇ 10:20 ਵਜੇ ਸ਼ੁਰੂ ਹੋਈ ਅਤੇ ਸਵੇਰੇ 11:30 ਵਜੇ ਸਮਾਪਤ ਹੋਈ।

ਇਸ ਮੌਕ ਡਰਿੱਲ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਕੁੱਲ 23 ਵਿਭਾਗਾਂ, ਐਨ.ਡੀ.ਆਰ.ਐਫ ਦੇ 25 ਕਰਮਚਾਰੀ ਅਤੇ ਲਗਭਗ 200 ਕਮਿਊਨਿਟੀ ਮੈਂਬਰਾਂ ਨੇ ਹਿੱਸਾ ਲਿਆ। ਐਸ.ਡੀ.ਐਮ. ਧਰਮਕੋਟ ਸ਼੍ਰੀ ਹਿਤੇਸ਼ਵੀਰ ਗੁਪਤਾ ਇਸ ਮੌਕ ਡ੍ਰਿੱਲ ਦੇ ਕਮਾਂਡਰ ਸਨ, ਇਹ ਮੌਕ ਡਰਿੱਲ ਨੂੰ ਡੀ.ਡੀ.ਐਮ.ਏ. ਮੋਗਾ ਸ਼੍ਰੀ ਰਾਮ ਚੰਦਰ ਦੇ ਸਹਿਯੋਗ ਨਾਲ ਕਰਵਾਈ ਗਈ।

ਸ਼੍ਰੀ ਹਿਤੇਸ਼ਵੀਰ ਗੁਪਤਾ ਨੇ ਦੱਸਿਆ ਕਿ ਸਮੂਹ ਵਿਭਾਗਾਂ ਦਾ ਸਹਿਯੋਗ ਬਹੁਤ ਵਧੀਆ ਸੀ। ਇਸ ਮੌਕ ਡਰਿੱਲ ਵਿੱਚ ਕੁੱਲ 10 ਜ਼ਖਮੀਆਂ ਦੀ ਪਛਾਣ ਕੀਤੀ ਗਈ , ਜਿਨ੍ਹਾਂ ਸਾਰਿਆਂ ਨੂੰ ਸਿਹਤ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਕਮਾਂਡਰ ਦੀ ਅਗਵਾਈ ਵਿੱਚ ਇੱਕ ਸਮੀਖਿਕ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸਦਾ ਮੁੱਖ ਉਦੇਸ਼ ਵੱਖ-ਵੱਖ ਸਰਕਾਰੀ ਅਤੇ ਉਦਯੋਗਿਕ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ, ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਤਿਆਰੀਆਂ ਨੂੰ ਵਧਾਉਣਾ ਅਤੇ ਸੰਭਾਵੀ ਖ਼ਤਰਿਆਂ ਤੋਂ ਜਨਤਾ ਨੂੰ ਜਾਗਰੂਕ ਕਰਨਾ ਹੈ।

ਉਹਨਾਂ ਦੱਸਿਆ ਕਿ ਸਾਰੇ ਵਿਭਾਗਾਂ ਵੱਲੋਂ ਸਮੇਂ ਸਿਰ ਕਾਰਵਾਈ ਕਰਦਿਆਂ ਲੋਕਾਂ ਨੂੰ ਬਚਾਉਣ ਅਤੇ ਸਥਿਤੀ ਨੂੰ ਠੀਕ ਕਰਨ ਲਈ ਆਪਣੀ-ਆਪਣੀ ਬਣਦੀ ਡਿਊਟੀ ਨਿਭਾਈ ਗਈ। ਇਸ ਡਰਿੱਲ ਵਿੱਚ ਹਰ ਤਰ੍ਹਾਂ ਦੇ ਉਪਕਰਨ ਅਤੇ ਸਾਧਨਾਂ ਦੀ ਵਰਤੋਂ ਕੀਤੀ ਗਈ, ਜੋ ਕਿ ਕਿਸੇ ਹੰਗਾਮੀ ਸਥਿਤੀ ਵਿੱਚ ਲੋੜੀਂਦੇ ਹੁੰਦੇ ਹਨ। ਲੋਕਾਂ ਨੂੰ ਇਸ ਸਥਿਤੀ ਨਾਲ ਨਿਪਟਣ ਲਈ ਕੀ-ਕੀ ਤਰੀਕੇ ਵਰਤੇ ਜਾਂਦੇ ਹਨ, ਇਸ ਬਾਰੇ ਜਾਣਕਾਰੀ ਦਿੱਤੀ ਗਈ। ਕੁੱਲ ਮਿਲਾ ਕੇ ਇਹ ਮੌਕ ਡਰਿੱਲ ਬਹੁਤ ਹੀ ਸਫ਼ਲ ਅਤੇ ਸਿੱਖਿਆਦਾਇਕ ਰਹੀ। ਸ਼੍ਰੀ ਹਿਤੇਸ਼ਵੀਰ ਗੁਪਤਾ ਐੱਸ ਡੀ ਐੱਮ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਕਿਸੇ ਵੀ ਹੰਗਾਮੀ ਸਥਿਤੀ ਦਾ ਸਾਹਮਣਾ ਕਰਨ ਲਈ ਹਮੇਸ਼ਾਂ ਤਿਆਰ ਹੈ।

Tags:    

Similar News