ਪਟਨਾ : ਬਿਹਾਰ ਦੇ ਪਟਨਾ ਜ਼ਿਲ੍ਹੇ ਵਿੱਚ ਮੈਟਰੋ ਸੁਰੰਗ ਦੇ ਚੱਲ ਰਹੇ ਨਿਰਮਾਣ ਕਾਰਜ ਦੌਰਾਨ ਹਾਦਸਾ ਵਾਪਰ ਗਿਆ। ਪੀਰਬਹੋਰ ਥਾਣਾ ਖੇਤਰ ਦੇ ਐਨਆਈਟੀ ਮੋੜ ਨੇੜੇ ਨਿਰਮਾਣ ਕਾਰਜ ਦੌਰਾਨ ਲੋਕੋ ਇੰਜਣ ਦੀ ਬ੍ਰੇਕ ਫੇਲ ਹੋਣ ਕਾਰਨ ਸੁਰੰਗ ਦੇ ਅੰਦਰ ਹਫੜਾ-ਦਫੜੀ ਮਚ ਗਈ।
25 ਤੋਂ ਵੱਧ ਮਜ਼ਦੂਰ ਆਪਣੀ ਜਾਨ ਬਚਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਦੋ ਮਜ਼ਦੂਰ ਇਸ ਦੀ ਲਪੇਟ ਵਿੱਚ ਆ ਗਏ। ਇੱਕ ਦੇ ਸਰੀਰ ਦੇ ਚਾਰ ਟੁਕੜੇ ਹੋ ਗਏ ਅਤੇ ਦੂਜੇ ਦੀ ਹਸਪਤਾਲ ਵਿੱਚ ਮੌਤ ਹੋ ਗਈ। ਤੀਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਲੋਕੋ ਇੰਜਣ ਵਿੱਚ ਤਕਨੀਕੀ ਖਰਾਬੀ ਕਾਰਨ ਵਾਪਰਿਆ। ਮ੍ਰਿਤਕ ਦੀ ਪਛਾਣ ਪਾਇਲਟ ਵਿਜੇ ਬੇਹਰਾ ਵਜੋਂ ਹੋਈ ਹੈ।