ਬਠਿੰਡਾ : ਅੱਜ ਬਠਿੰਡਾ ਦੇ ਪਿੰਡ ਦੂਨੇਵਾਲਾ ਵਿਚ ਪੁਲਿਸ ਅਤੇ ਕਿਸਾਨਾਂ ਦਰਮਿਆਨ ਚੰਗੀ ਚੋਖੀ ਝੜਪ ਹੋਈ। ਅਸਲ ਵਿਚ ਇਥੇ ਪ੍ਰਸ਼ਾਸਨ ਜ਼ਮੀਨ ਉਤੇ ਕਬਜ਼ਾ ਲੈਣ ਆਈ ਸੀ। ਭਾਰਤ ਮਾਲਾ ਪ੍ਰੋਜੈਕਟ ਤਹਿਤ ਸਰਕਾਰ ਨੇ ਪਹਿਲਾਂ ਹੀ ਕਿਸਾਨਾਂ ਦੀ ਜ਼ਮੀਨ ਐਕਵਾਇਅਰ ਕਰ ਕੇ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਪਾ ਦਿੱਤੇ ਸਨ। ਹੁਣ ਕਿਸਾਨ ਅੜ ਗਏ ।
ਉਥੋ ਦੇ ਡੀ ਸੀ ਨੇ ਕਿਹਾ ਕਿ ਕਿਸਾਨਾਂ ਦੇ ਖਾਤਿਆਂ ਵਿਚ ਮੁਆਵਜ਼ੇ ਦੇ ਪੂਰੇ ਪੈਸੇ ਪਾਏ ਜਾ ਚੁੱਕੇ ਹਨ ਪਰ ਕਿਸਾਨ ਹੁਣ ਫਿਰ ਤੋ ਅੜ ਗਏਹਨ ਅਤੇ ਹੋਰ ਪੈਸਿਆਂ ਦੀ ਮੰਗ ਕਰ ਰਹੇ ਹਨ। ਦਰਅਸਲ ਇਹ ਜ਼ਮੀਨ ਹਾਈਵੇ ਦੇ ਨਿਰਮਾਣ ਲਈ ਐਕਵਾਇਅਰ ਕੀਤੀ ਗਈ ਸੀ।
ਅੱਜ ਜਦੋਂ ਪ੍ਰਸ਼ਾਸਨ ਪੁਲਿਸ ਫੋਰਸ ਨਾਲ ਜ਼ਮੀਨ ਦਾ ਕਬਜ਼ਾ ਲੈਣ ਆਏ ਤਾਂ ਕਿਸਾਨਾਂ ਨੇ ਵਿਰੋਧ ਕੀਤਾ ਅਤੇ ਕਿਸਾਨ ਜਥੇਬੰਦੀਆਂ ਇੱਕਠੀਆਂ ਹੋ ਕੇ ਪ੍ਰਸ਼ਾਸਨ ਨੂੰ ਰੋਕਣ ਲਈ ਆ ਗਈਆਂ ਤਾਂ ਪੁਲਿਸ ਨੇ ਵੀ ਹੰਝੂ ਗੋਲੇ ਬਰਸਾ ਦਿੱਤੇ ਜਿਸ ਨਾਲ ਕਿਸਾਨ ਖਿੰਡ ਗਏ।