ਮਨੀਪੁਰ : ਹੱਥਾਂ 'ਚ ਹਥਿਆਰ ਅਤੇ ਫੁੱਟਬਾਲ ਦੀ ਸਿਖਲਾਈ
ਵੀਡੀਓ ਵਿੱਚ ਇੱਕ ਪੋਸਟਰ ਵੀ ਦਿਖਾਈ ਦੇ ਰਿਹਾ ਹੈ, ਜਿਸ 'ਤੇ ਜਗ੍ਹਾ ਦਾ ਨਾਮ ਨੋਹਜਾਂਗ ਕਿਪਗੇਨ ਮੈਮੋਰੀਅਲ ਖੇਡ ਦਾ ਮੈਦਾਨ ਲਿਖਿਆ ਹੋਇਆ ਹੈ, ਜੋ ਗਮਨਮਫਾਈ ਪਿੰਡ ਵਿੱਚ ਸਥਿਤ ਹੈ। ਇਹ ਪਿੰਡ;
ਮਨੀਪੁਰ ਵਿੱਚ ਹਾਲਾਤ ਲੰਬੇ ਸਮੇਂ ਤੋਂ ਖਰਾਬ ਚੱਲ ਰਹੇ ਹਨ ਅਤੇ ਇਸ ਦੌਰਾਨ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਕੁੱਝ ਲੋਕ ਹੱਥਾਂ ਵਿੱਚ ਹਥਿਆਰ ਲੈ ਕੇ ਮੈਦਾਨ ਵਿੱਚ ਫੁੱਟਬਾਲ ਖੇਡਦੇ ਦਿਖਾਈ ਦੇ ਰਹੇ ਹਨ। ਇਹ ਹਥਿਆਰ ਆਮ ਬੰਦੂਕਾਂ ਨਹੀਂ ਹਨ, ਬਲਕਿ ਏਕੇ-47 ਅਤੇ ਅਮਰੀਕਾ ਦੀਆਂ ਐਮ ਸੀਰੀਜ਼ ਦੀਆਂ ਅਸਾਲਟ ਰਾਈਫਲਾਂ ਹਨ। ਇਹ ਵੀਡੀਓ ਸਭ ਤੋਂ ਪਹਿਲਾਂ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਦੇ ਇੱਕ ਸੋਸ਼ਲ ਮੀਡੀਆ ਇੰਫਲੂਐਂਸਰ ਦੇ ਪੇਜ 'ਤੇ ਪਾਈ ਗਈ ਸੀ, ਜਿਸ ਤੋਂ ਬਾਅਦ ਇਹ ਵਾਇਰਲ ਹੋ ਗਈ।
ਵੀਡੀਓ ਵਿੱਚ ਇੱਕ ਪੋਸਟਰ ਵੀ ਦਿਖਾਈ ਦੇ ਰਿਹਾ ਹੈ, ਜਿਸ 'ਤੇ ਜਗ੍ਹਾ ਦਾ ਨਾਮ ਨੋਹਜਾਂਗ ਕਿਪਗੇਨ ਮੈਮੋਰੀਅਲ ਖੇਡ ਦਾ ਮੈਦਾਨ ਲਿਖਿਆ ਹੋਇਆ ਹੈ, ਜੋ ਗਮਨਮਫਾਈ ਪਿੰਡ ਵਿੱਚ ਸਥਿਤ ਹੈ। ਇਹ ਪਿੰਡ ਮਨੀਪੁਰ ਦੀ ਰਾਜਧਾਨੀ ਤੋਂ ਤਕਰੀਬਨ 30 ਕਿਲੋਮੀਟਰ ਦੀ ਦੂਰੀ 'ਤੇ ਹੈ। ਵੀਡੀਓ ਵਿੱਚ ਦਿਖਾਈ ਦੇ ਰਹੇ ਖਿਡਾਰੀਆਂ ਦੀਆਂ ਫੁੱਟਬਾਲ ਜਰਸੀਆਂ 'ਤੇ 'ਸਨਾਖੰਗ' ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ, ਏਕੇ ਰਾਈਫਲ ਫੜੀ ਖਿਡਾਰੀ ਦੀ ਜਰਸੀ ਦੇ ਪਿੱਛੇ ਜੀਨਾ ਕਿੰਗਪੇਨ ਅਤੇ 15 ਨੰਬਰ ਲਿਖਿਆ ਹੋਇਆ ਹੈ। ਪੋਸਟਰ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਮੈਚ 20 ਜਨਵਰੀ ਨੂੰ ਖੇਡਿਆ ਗਿਆ ਸੀ।
ਇਸ ਘਟਨਾ ਤੋਂ ਬਾਅਦ, ਸੋਸ਼ਲ ਮੀਡੀਆ ਇੰਫਲੂਐਂਸਰ ਨੈਂਪੀ ਰੋਮੀਓ ਹੰਸਾਂਗ ਨੇ ਇੰਸਟਾਗ੍ਰਾਮ ਤੋਂ ਹਥਿਆਰਾਂ ਵਾਲਾ ਵੀਡੀਓ ਡਿਲੀਟ ਕਰ ਦਿੱਤਾ ਅਤੇ ਬਾਅਦ ਵਿੱਚ ਫੁੱਟਬਾਲ ਮੈਚ ਦਾ ਇੱਕ ਛੋਟਾ ਜਿਹਾ ਵੀਡੀਓ ਪੋਸਟ ਕੀਤਾ, ਜਿਸ ਵਿੱਚ ਲੋਕ ਰਾਈਫਲਾਂ ਨਹੀਂ ਫੜ ਰਹੇ ਸਨ। ਉਸਨੇ ਆਪਣੇ ਯੂਟਿਊਬ ਚੈਨਲ 'ਤੇ ਵੀ ਇਸੇ ਤਰ੍ਹਾਂ ਕੀਤਾ। ਪਹਿਲਾਂ ਅਪਲੋਡ ਕੀਤੇ ਗਏ ਵੀਡੀਓ ਦੇ ਸ਼ੁਰੂਆਤੀ ਪਲਾਂ ਵਿੱਚ, ਲੋਕਾਂ ਦੇ ਹੱਥਾਂ ਵਿੱਚ ਬੰਦੂਕਾਂ ਦਿਖਾਈ ਦੇ ਰਹੀਆਂ ਸਨ, ਪਰ ਬਾਅਦ ਵਿੱਚ ਵੀਡੀਓ ਨੂੰ ਐਡਿਟ ਕਰਕੇ ਬੰਦੂਕਾਂ ਵਾਲਾ ਹਿੱਸਾ ਹਟਾ ਦਿੱਤਾ ਗਿਆ।
ਬਾਕੀ ਵੀਡੀਓ ਵਿੱਚ ਸੱਭਿਆਚਾਰਕ ਪ੍ਰੋਗਰਾਮ ਅਤੇ ਫੁੱਟਬਾਲ ਮੈਚਾਂ ਦੀਆਂ ਝਲਕੀਆਂ ਹਨ। ਵੀਡੀਓ ਦੇ ਅੰਤ ਵਿੱਚ, ਬੰਦੂਕਧਾਰੀ ਨੱਚਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਹੈਲਮੇਟ ਅਤੇ ਮੋਢੇ ਦੀਆਂ ਪੱਟੀਆਂ 'ਤੇ ਲਾਲ ਲੋਗੋ ਹੈ, ਜਿਸਨੂੰ ਆਮ ਤੌਰ 'ਤੇ ਕੁਕੀ ਨੈਸ਼ਨਲ ਫਰੰਟ-ਪੀ ਦੇ ਅੱਤਵਾਦੀਆਂ ਨਾਲ ਜੋੜਿਆ ਜਾਂਦਾ ਹੈ। ਮੀਤੇਈ ਭਾਈਚਾਰੇ ਦੇ ਇੱਕ ਸਿਵਲ ਸੋਸਾਇਟੀ ਸੰਗਠਨ ਨੇ ਇਸ ਬਾਰੇ X 'ਤੇ ਪੋਸਟ ਕੀਤਾ ਅਤੇ ਅਧਿਕਾਰੀਆਂ ਨੂੰ ਹਥਿਆਰਾਂ ਦੇ ਇਸ ਪ੍ਰਦਰਸ਼ਨ ਦੀ ਜਾਂਚ ਕਰਨ ਲਈ ਕਿਹਾ।