ਲੋਕਾਂ ਦੇ ਘਰਾਂ ’ਚ ਸਾਫ-ਸਫ਼ਾਈ ਦਾ ਕੰਮ ਕਰਨ ਵਾਲੀ ਮਹੇਸ਼ਵਰੀ ਨੂੰ ਨਿਕਲੀ 3 ਕਰੋੜ ਦੀ ਲਾਟਰੀ
ਪੰਜਾਬ ਦੇ ਲੁਧਿਆਣਾ ਵਿੱਚ ਇੱਕ ਘਰੇਲੂ ਔਰਤ ਨੇ ਜੋ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਸੀ ਨੇ ₹3 ਕਰੋੜ ਦੀ ਲਾਟਰੀ ਜਿੱਤੀ ਹੈ। ਉਸਨੇ ਆਪਣੀ ਧੀ ਦੇ ਜਨਮਦਿਨ ਲਈ ਚਾਰ ਲਾਟਰੀ ਟਿਕਟਾਂ ਖਰੀਦਣ ਲਈ ਆਪਣੇ ਗਹਿਣੇ ਗਿਰਵੀ ਰੱਖੇ ਸਨ। 12 ਦਿਨਾਂ ਦੇ ਅੰਦਰ, ਉਸਨੂੰ ਪਤਾ ਲੱਗਾ ਕਿ ਉਸਦੀ ਟਿਕਟ ਨੇ ਬੰਪਰ ਇਨਾਮ ਜਿੱਤਿਆ ਹੈ।
ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿੱਚ ਇੱਕ ਘਰੇਲੂ ਔਰਤ ਨੇ ਜੋ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਸੀ ਨੇ ₹3 ਕਰੋੜ ਦੀ ਲਾਟਰੀ ਜਿੱਤੀ ਹੈ। ਉਸਨੇ ਆਪਣੀ ਧੀ ਦੇ ਜਨਮਦਿਨ ਲਈ ਚਾਰ ਲਾਟਰੀ ਟਿਕਟਾਂ ਖਰੀਦਣ ਲਈ ਆਪਣੇ ਗਹਿਣੇ ਗਿਰਵੀ ਰੱਖੇ ਸਨ। 12 ਦਿਨਾਂ ਦੇ ਅੰਦਰ, ਉਸਨੂੰ ਪਤਾ ਲੱਗਾ ਕਿ ਉਸਦੀ ਟਿਕਟ ਨੇ ਬੰਪਰ ਇਨਾਮ ਜਿੱਤਿਆ ਹੈ।
2000 ਰੁਪਏ ਦੇ ਵਿੱਚ ਮਹੇਸ਼ਵਰੀ ਨੇ ਚਾਰ ਟਿਕਟਾਂ ਲਈਆਂ ਉਸ ਤੋਂ ਬਾਅਦ ਉਸਨੇ ਇਹ ਲਾਟਰੀ ਜਿੱਤ ਲਈ ਹੈ। ਮਹੇਸ਼ਵਰੀ ਨੇ ਕਿਹਾ ਕਿ ਮੈਂ ਇੱਕ ਘਰੇਲੂ ਔਰਤ ਹਾਂ ਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਇਸ ਲਾਟਰੀ ਨੂੰ ਜਿੱਤਣ ਤੋਂ ਬਾਅਦ ਉਸਨੇ ਕਿਹਾ ਕਿ ਉਹ ਹੁਣ ਆਪਣੀ ਧੀ ਦੇ ਸੁਪਨੇ ਪੂਰੇ ਕਰ ਸਕੇਗੀ।
ਮਹੇਸ਼ਵਰੀ ਨੇ ਕਿਹਾ ਕਿ ਮੇਰੀ ਧੀ ਦਾ 17 ਜਨਵਰੀ ਨੂੰ ਜਨਮਦਿਨ ਹੈ ਤੇ ਮੇਰੀ ਧੀ ਨੂੰ ਮੈਂ ਇੱਕ ਵਧੀਆਂ ਤੋਹਫਾ ਦੇਣਾ ਚਾਹੁੰਦੀ ਸੀ ਜਿਸ ਨੂੰ ਲੈ ਕਿ ਮੈਂ ਇਹ ਲਾਟਰੀ ਪਾਈ ਤੇ ਇਹ ਮੈਂ ਜਿੱਤ ਲਈ ਮੇਰੀ ਧੀ ਮੇਰੇ ਲਈ ਲੱਕੀ ਚਾਰਮ ਨਿਕਲੀ। ਅਤੇ ਉਸਨੂੰ ਮੈਂ ਹੁਣ ਵਧੀਆਂ ਜ਼ਿੰਦਗੀ ਤੇ ਸਿੱਖਿਆ ਦੇਵਾਂਗੀ।
ਮਹੇਸ਼ਵਰੀ ਜਗਰਾਉਂ ਦੇ ਬੰਸੀ ਪਿੰਡ ਦੀ ਰਹਿਣ ਵਾਲੀ ਹੈ ਉਸਦੇ ਪਰਿਵਾਰ ਵਿੱਚ ਮਾਤਾ-ਪਿਤਾ ਤੇ ਇੱਕ ਧੀ ਹੀ ਹਨ।