ਪੰਜਾਬ 'ਚੋਂ ਵੱਡੀ ਮਾਤਰਾ 'ਚ RDX ਬਰਾਮਦ
ਪਹਿਲਗਾਮ 'ਚ ਅੱਤਵਾਦੀਆਂ ਦੇ ਕਾਤਲਾਨਾ ਹਮਲੇ ਤੋਂ ਬਾਅਦ ਪੰਜਾਬ ਵੀ ਦਹਿਲਿਆ ਪਿਆ ਹੈ ਇਸਦੇ ਬਹੁਤ ਸਾਰੇ ਕਾਰਨ ਨੇ ਜਿਵੇਂ ਕਿ ਸਰਹੱਦੀ ਸੂਬਾ ਤੇ ਪੰਜਾਬ 'ਚ ਪਿਛਲੇ ਦਿਨਾਂ 'ਚ ਹੋਏ ਗ੍ਰਨੇਡ ਹਮਲੇ।ਹੁਣ ਇਸ ਸਭ ਦੇ ਨਾਲ ਇੱਕ ਹੋਰ ਕਾਰਨ ਜੁੜਦਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਸਰਹੱਦੀ ਇਲਾਕੇ 'ਚ ਪੰਜਾਬ ਪੁਲਿਸ ਤੇ ਬੀਐੱਸਐੱਫ ਦੇ ਵਲੋਂ ਸਾਂਝੇ ਤੌਰ 'ਤੇ ਵੱਡੀ ਮਾਤਰਾ RDX ਫੜਿਆ ਗਿਆ ਹੈ ਜਿਸਦੇ ਨਾਲ ਹੋਰ ਵੀ ਬਹੁਤ ਸਾਰੀ ਸਮਗਰੀ ਕਣਕ ਦੀ ਵਾਢੀ ਕਰਦੇ ਕਿਸਾਨ ਦੇ ਖੇਤ 'ਚੋਂ ਬਰਾਮਦ ਕੀਤੀ ਗਈ ਹੈ,ਜਿਸਦੀ ਜਾਣਕਾਰੀ ਵੀ ਇਸੇ ਕਿਸਾਨ ਦੇ ਵਲੋਂ ਹੀ ਦਿੱਤੀ ਗਈ ਸੀ।
ਚੰਡੀਗੜ੍ਹ,(ਸੁਖਵੀਰ ਸਿੰਘ ਸ਼ੇਰਗਿੱਲ): ਪਹਿਲਗਾਮ 'ਚ ਅੱਤਵਾਦੀਆਂ ਦੇ ਕਾਤਲਾਨਾ ਹਮਲੇ ਤੋਂ ਬਾਅਦ ਪੰਜਾਬ ਵੀ ਦਹਿਲਿਆ ਪਿਆ ਹੈ ਇਸਦੇ ਬਹੁਤ ਸਾਰੇ ਕਾਰਨ ਨੇ ਜਿਵੇਂ ਕਿ ਸਰਹੱਦੀ ਸੂਬਾ ਤੇ ਪੰਜਾਬ 'ਚ ਪਿਛਲੇ ਦਿਨਾਂ 'ਚ ਹੋਏ ਗ੍ਰਨੇਡ ਹਮਲੇ।ਹੁਣ ਇਸ ਸਭ ਦੇ ਨਾਲ ਇੱਕ ਹੋਰ ਕਾਰਨ ਜੁੜਦਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਸਰਹੱਦੀ ਇਲਾਕੇ 'ਚ ਪੰਜਾਬ ਪੁਲਿਸ ਤੇ ਬੀਐੱਸਐੱਫ ਦੇ ਵਲੋਂ ਸਾਂਝੇ ਤੌਰ 'ਤੇ ਵੱਡੀ ਮਾਤਰਾ RDX ਫੜਿਆ ਗਿਆ ਹੈ ਜਿਸਦੇ ਨਾਲ ਹੋਰ ਵੀ ਬਹੁਤ ਸਾਰੀ ਸਮਗਰੀ ਕਣਕ ਦੀ ਵਾਢੀ ਕਰਦੇ ਕਿਸਾਨ ਦੇ ਖੇਤ 'ਚੋਂ ਬਰਾਮਦ ਕੀਤੀ ਗਈ ਹੈ,ਜਿਸਦੀ ਜਾਣਕਾਰੀ ਵੀ ਇਸੇ ਕਿਸਾਨ ਦੇ ਵਲੋਂ ਹੀ ਦਿੱਤੀ ਗਈ ਸੀ।
ਜਾਣੋਂ ਕੀ ਹੈ ਪੂਰਾ ਮਾਮਲਾ
ਅਜਨਾਲਾ ਪੁਲਸ ਅਤੇ ਬੀ.ਐੱਸ.ਐੱਫ਼. ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਜਦ ਪਹਿਲਗਾਮ ਦੀ ਤਰ੍ਹਾਂ ਪੰਜਾਬ ਦਹਿਲਾਉਣ ਦੀ ਸਾਜ਼ਿਸ਼ ਬੇਨਕਾਬ ਹੋ ਗਈ। ਜਾਣਕਾਰੀ ਮੁਤਾਬਕ ਬੀ.ਐੱਸ.ਐੱਫ਼. 117 ਬਟਾਲੀਅਨ ਵੱਲੋਂ ਅਜਨਾਲਾ ਪੁਲਸ ਨਾਲ ਮਿਲ ਕੇ ਸਾਂਝੇ ਤੌਰ 'ਤੇ ਚਲਾਏ ਅਭਿਆਨ ਦੌਰਾਨ ਵੱਡੀ ਮਾਤਰਾ ਵਿਚ ਅਸਲਾ ਅਤੇ ਆਰ.ਡੀ.ਐਕਸ. ਬਰਾਮਦ ਹੋਣ ਦਾ ਸਮਾਚਾਰ ਹੈ।
ਇਸ ਸਬੰਧੀ ਥਾਣਾ ਅਜਨਾਲਾ ਦੇ ਐੱਸ.ਐੱਚ.ਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਸਰਹੱਦੀ ਖੇਤਰ ਅਜਨਾਲਾ ਦੇ ਪਿੰਡ ਬੱਲ ਲੱਭੇ ਦਰਿਆ ਨੇੜਲੇ ਇੱਕ ਕਿਸਾਨ ਦੇ ਕਣਕ ਦੇ ਖੇਤਾਂ 'ਚੋਂ ਦੋ ਵੱਡੇ ਪੈਕਟਾਂ ਵਿਚੋਂ 5ਹੈਂਡ ਗ੍ਰਨੇਡ, 4 ਪਿਸਤੌਲ, 8 ਮੈਗਜ਼ੀਨ, 220 ਜ਼ਿੰਦਾ ਕਾਰਤੂਸ, 4.50 ਕਿਲੋ ਧਮਾਕਾ ਖੇਜ ਸਮੱਗਰੀ (ਆਰ.ਡੀ.ਐਕਸ), 2 ਬੈਟਰੀ ਚਾਰਜਰ ਅਤੇ ਦੋ ਰਿਮੋਟ ਬਰਾਮਦ ਹੋਏ ਹਨ। ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।