ਵੈਨਕੂਵਰ, 11 ਜਨਵਰੀ (ਮਲਕੀਤ ਸਿੰਘ) – ਪਿਛਲੇ ਵਰੇ ਕਨੇਡਾ ਦੇ ਮਹਾਨਗਰ ਵੈਨਕੂਵਰ ਵਿੱਚ ਫਿਲੀਪੀਨੀ ਭਾਈਚਾਰੇ ਵੱਲੋਂ ਆਯੋਜਿਤ ਲਾਪੂ ਲਾਪੂ ਤਿਉਹਾਰ ਦੌਰਾਨ ਇੱਕ ਕਾਰ ਹਾਦਸਾ ਵਾਪਰਨ ਕਰਕੇ ਕਾਰਨ ਫਿਲਪੀਨੀ ਭਾਈਚਾਰੇ ਦੇ 11 ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਮਗਰੋਂ ਫਿਲੀਪੀਨੀ ਭਾਈਚਾਰੇ ਦੇ ਲੋਕਾਂ ਚ ਡੂੰਘੇ ਸੋਗ ਦੀ ਲਹਿਰ ਦੌੜ ਗਈ ਸੀ ਅਤੇ ਸਮੁੱਚਾ ਭਾਈਚਾਰਾ ਇਸ ਦੁਰਘਟਨਾ ਕਾਰਨ ਡੂੰਘੇ ਸਦਮੇ ਵਿੱਚ ਚਲਾ ਗਿਆ ਮਹਿਸੂਸ ਹੁੰਦਾ ਸੀ ਅਤੇ ਹੁਣ ਪੂਰੇ ਸਾਲ ਮਗਰੋਂ ਫਿਲੀਪੀਨੀ ਭਾਈਚਾਰੇ ਦੇ ਲੋਕਾਂ ਵੱਲੋਂ ਆਪਣੇ ਆਪ ਨੂੰ ਉਕਤ ਸਦਮੇ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਵਜੋਂ ਲਾਪੂ ਲਾਪੂ ਤਿਉਹਾਰ ਮੁੜ ਮਨਾਏ ਜਾਣ ਦਾ ਫੈਸਲਾ ਲਿਆ ਗਿਆ ਹੈ। ਆਯੋਜਕਾਂ ਅਨੁਸਾਰ ਆਉਣ ਵਾਲਾ ਸਮਾਗਮ ਸਮੂਹਕ ਚੰਗਿਆਈ, ਯਾਦਗਾਰੀ ਸਨਮਾਨ ਅਤੇ ਇਕਜੁੱਟਤਾ ਦੇ ਸੁਨੇਹੇ ‘ਤੇ ਕੇਂਦਰਿਤ ਰਹੇਗਾ।
ਫਿਲੀਪੀਨੀ ਬ੍ਰਿਟਿਸ਼ ਕੋਲੰਬੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਤਿਉਹਾਰ ਅਪ੍ਰੈਲ 17 ਤੋਂ 19 ਤੱਕ ਮਨਾਏ ਜਾਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ।
ਆਯੋਜਕਾਂ ਨੇ ਜ਼ੋਰ ਦਿੱਤਾ ਕਿ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧ ਕੜੇ ਰੱਖੇ ਜਾਣਗੇ ਅਤੇ ਪੀੜਤਾਂ ਦੀ ਯਾਦ ਨੂੰ ਸਨਮਾਨ ਦੇਣ ਨਾਲ ਨਾਲ ਸੰਸਕ੍ਰਿਤਿਕ ਕਾਰਜਕ੍ਰਮਾਂ ਰਾਹੀਂ ਏਕਤਾ ਦਾ ਸੁਨੇਹਾ ਦਿੱਤਾ ਜਾ ਸਕੇ ।