ਭਾਰਤੀ ਮੂਲ ਦੀ Kulkarni California Commission ਵਿੱਚ ਨਿਯੁਕਤ

ਇਸ ਵਾਸਤੇ ਸੈਨਟ ਦੀ ਪ੍ਰਵਾਨਗੀ ਦੀ ਵੀ ਲੋੜ ਨਹੀਂ ਹੈ।

By :  Gill
Update: 2026-01-21 03:36 GMT

ਸੈਕਰਾਮੈਂਟੋ, ਕੈਲੀਫੋਰਨਆ (ਹੁਸਨ ਲੜੋਆ ਬੰਗਾ)-ਗਵਰਨਰ ਗੈਵਿਨ ਨਿਊਸੋਮ ਦੁਆਰਾ ਭਾਰਤੀ ਮੂਲ ਦੀ ਮਾਨਵੀ ਅਧਿਕਾਰਾਂ ਬਾਰੇ ਵਕੀਲ ਮੰਜੂਸ਼ਾ ਪੀ ਕੁਲਕਰਨੀ ਨੂੰ ਏਸ਼ੀਅਨ ਤੇ ਪੈਸੀਫਿਕ ਆਈਸਲੈਂਡਰ ਅਮਰੀਕੀ ਮਾਮਲਿਆਂ ਬਾਰੇ ਕੈਲੀਫੋਰਨੀਆ ਕਮਿਸ਼ਨ (ਏ ਏ ਪੀ ਆਈ) ਵਿੱਚ ਨਿਯੁਕਤ ਕੀਤਾ ਗਿਆ ਹੈ। ਕਮਿਸ਼ਨ ਵਿੱਚ ਸੇਵਾਵਾਂ ਬਦਲੇ ਉਨਾਂ ਨੂੰ ਕੋਈ ਆਰਥਕ ਲਾਭ ਨਹੀਂ ਮਿਲੇਗਾ ਤੇ ਇਸ ਵਾਸਤੇ ਸੈਨਟ ਦੀ ਪ੍ਰਵਾਨਗੀ ਦੀ ਵੀ ਲੋੜ ਨਹੀਂ ਹੈ। ਇਸ ਤੋਂ ਪਹਿਲਾਂ ਕੁਲਕਰਨੀ ਕਈ ਸੰਸਥਾਵਾਂ ਵਿੱਚ ਅਹਿਮ ਅਹੁੱਦਿਆਂ 'ਤੇ ਕੰਮ ਕਰ ਚੁੱਕੀ ਹੈ। ਇਸ ਸਮੇ ਉਹ ਏ ਏ ਪੀ ਆਈ ਇਕੂਇਟੀ ਅਲਾਇੰਸ ਜੋ 40 ਭਾਈਚਾਰਿਆਂ ਤੋਂ ਵਧ ਦਾ ਸੰਗਠਨ ਹੈ, ਵਿੱਚ ਕਾਰਜਕਾਰੀ ਡਾਇਰੈਕਟਰ ਵਜੋਂ ਸੇਵਾਵਾਂ ਦੇ ਰਹੀ ਹੈ।

Tags:    

Similar News