ਕੁਲਹਾੜ ਪੀਜ਼ਾ ਜੋੜੇ ਨੂੰ ਮਿਲੀ ਸੁਰੱਖਿਆ

Update: 2024-11-14 05:05 GMT

ਜਲੰਧਰ : ਜਲੰਧਰ ਦੇ ਮਸ਼ਹੂਰ ਕੁਲਹਾੜ ਪੀਜ਼ਾ ਜੋੜੇ ਨੂੰ ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਹਾਈ ਕੋਰਟ ਦੇ ਹੁਕਮਾਂ ’ਤੇ ਜਲੰਧਰ ਸਿਟੀ ਪੁਲੀਸ ਵੱਲੋਂ ਜੋੜੇ ਦੀ ਸੁਰੱਖਿਆ ਲਈ ਦੋ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਨਿਹੰਗਾਂ ਵੱਲੋਂ ਜੋੜੇ ਨੂੰ ਧਮਕੀਆਂ ਮਿਲਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ।

ਦੱਸ ਦੇਈਏ ਕਿ ਬਾਬਾ ਬੁੱਢਾ ਗਰੁੱਪ ਦੇ ਨਿਹੰਗਾਂ ਨੇ ਕੁਲਹਾਰ ਪੀਜ਼ਾ ਦੀ ਦੁਕਾਨ 'ਤੇ ਹੰਗਾਮਾ ਕਰ ਦਿੱਤਾ ਸੀ। ਕੁਲਹਾਰ ਪੀਜ਼ਾ ਜੋੜੇ ਸਹਿਜ ਅਰੋੜਾ ਅਤੇ ਗੁਰਪ੍ਰੀਤ ਨੇ ਜਾਨ-ਮਾਲ ਦੀ ਸੁਰੱਖਿਆ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਨਿਹੰਗਾਂ ਦੇ ਵਿਰੋਧ ਤੋਂ ਬਾਅਦ ਜੋੜੇ ਨੇ ਪਿਛਲੇ ਮਹੀਨੇ ਆਪਣੀ ਇੱਕ ਵੀਡੀਓ ਜਾਰੀ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਜੋੜੇ ਦਾ ਰੈਸਟੋਰੈਂਟ ਦਾ ਕਾਰੋਬਾਰ ਹੈ। ਸਹਿਜ ਅਰੋੜਾ ਦੇ ਇੰਸਟਾਗ੍ਰਾਮ 'ਤੇ ਕਰੀਬ 12 ਲੱਖ ਫਾਲੋਅਰਜ਼ ਹਨ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਦੇ ਕਰੀਬ 6.5 ਲੱਖ ਫਾਲੋਅਰਜ਼ ਹਨ। ਦੋਵੇਂ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹਨ।

Tags:    

Similar News