ਜੱਥੇਦਾਰ ਹਰਪ੍ਰੀਤ ਸਿੰਘ ਪਹੁੰਚੇ ਖਨੌਰੀ ਬਾਰਡਰ, ਸਟੇਜ ਤੋਂ ਕਰ 'ਤਾ ਵੱਡਾ ਐਲਾਨ
ਉਨ੍ਹਾਂ ਅੱਗੇ ਆਖਿਆ ਕਿ ਇਹ ਸਾਰਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਅੱਜ ਤੁਸੀਂ ਖੇਤੀ ਨੂੰ ਮਨਫੀ ਕਰਦੇ ਹੋ ਵੱਡੀਆਂ ਵੱਡੀਆਂ ਫੈਕਟਰੀਆਂ ਵੱਡੇ ਵੱਡੇ ਜਿਹੜੇ ਅਦਾਰੇ ਇਹ ਦੇਸ਼ ਦੀ ਜੀਡੀਪੀ
ਪਟਿਆਲਾ : ਅੱਜ ਹਰਪ੍ਰੀਤ ਸਿੰਘ ਖਨੌਰੀ ਬਾਰਡਰ ਉਤੇ ਕਿਸਾਨ ਲੀਡਰ ਜਗਜੀਤ ਸਿੰਘ ਨੂੰ ਮਿਲਣ ਪਹੁੰਚੇ ਅਤੇ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ। ਇਸ ਮੌਕੇ ਉਨ੍ਹਾਂ ਨੇ ਸਟੇਜ ਉਤੋ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਤਾਂ ਇੱਕ ਦਹਾੜ ਮਾਰਦੇ ਹਨ ਤਾਂ ਦਿੱਲੀ ਵੀ ਹਿੱਲ ਜਾਂਦੀ ਹੈ। ਇੰਨੇ ਪਾਰਲੀਮੈਂਟ ਮੈਂਬਰ ਪੰਜਾਬ ਦੇ ਹਰਿਆਣਾ ਦੇ ਮਿਲ ਕੇ ਵੀ ਜੇ ਪਾਰਲੀਮੈਂਟ ਚ ਇਕੱਠਿਆ ਬੋਲ ਪੈਣ, ਮੈਨੂੰ ਲੱਗਦਾ ਕਿ ਪਾਰਲੀਮੈਂਟ ਦੀਆਂ ਕੰਨਾਂ ਚ ਦਰਾਰ ਪੈ ਚੁੱਕੀ ਹੈ। ਉਹਨਾਂ ਨੂੰ ਬੋਲਣਾ ਚਾਹੀਦਾ ਕਿਉਂਕਿ ਕੇਵਲ ਇੱਕ ਜਿੰਦਗੀ ਦਾ ਮਸਲਾ ਨਹੀਂ ਇਹ ਸਾਰੇ ਭਾਰਤ ਦੇ ਕਿਸਾਨਾਂ ਦੀ ਕਿਸਾਨਾਂ ਦੇ ਬੱਚਿਆਂ ਦੀ ਔਰ ਜਿਹੜੇ ਕਿਸਾਨੀ ਦੇ ਉੱਤੇ ਨਿਰਭਰ ਚਾਹੇ ਉਹ ਛੋਟਾ ਦੁਕਾਨਦਾਰ ਹੈ ਚਾਹੇ ਉਹ ਮਜ਼ਦੂਰ, ਚਾਹੇ ਉਹ ਵਪਾਰੀ ਹੈ, ਬਿਜਨਸਮੈਨ ਹੈ ਸਾਰੇ ਖੇਤੀ ਦੇ ਉੱਤੇ ਨਿਰਭਰ ਜਿੰਦਗੀ ਜਿਉਂਦੇ ਹਨ।
ਉਨ੍ਹਾਂ ਅੱਗੇ ਆਖਿਆ ਕਿ ਇਹ ਸਾਰਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਅੱਜ ਤੁਸੀਂ ਖੇਤੀ ਨੂੰ ਮਨਫੀ ਕਰਦੇ ਹੋ ਵੱਡੀਆਂ ਵੱਡੀਆਂ ਫੈਕਟਰੀਆਂ ਵੱਡੇ ਵੱਡੇ ਜਿਹੜੇ ਅਦਾਰੇ ਇਹ ਦੇਸ਼ ਦੀ ਜੀਡੀਪੀ ਨੂੰ ਸੰਭਾਲ ਨਹੀਂ ਸਕਣਗੇ ਕਿਸਾਨਾਂ ਦੇ ਸਿਰ ਉਤੇ ਹੀ ਦੇਸ਼ ਚੱਲਦਾ ਹੈ। ਪਿੱਛੇ ਕਰੋਨਾ ਆਇਆ ਜਿਹੜੀ ਕੰਟਰੀ, ਇੰਡਸਟਰੀ ਬੇਸਡ ਸੀ ਟੂਰਿਜ਼ਮ ਬੇਸਡ ਸੀ ਉਹਨਾਂ ਦੀ ਇਕੋਨਮੀ ਹਿਲ ਗਈ, ਭਾਰਤ ਇੱਕ ਦੇਸ਼ ਸੀ, ਪੰਜਾਬ ਹਰਿਆਣਾ ਹੀ ਇੱਕ ਐਸੀ ਸਟੇਟ ਸੀ ਜਿਨਾਂ ਦੀ ਇਕੋਨਮੀ ਨੂੰ ਬਹੁਤਾ ਫਰਕ ਨਹੀਂ ਪਿਆ ਕਿਉਂਕਿ ਖੇਤੀ ਪ੍ਰਧਾਨ ਸੂਬੇ ਦੇ ਖੇਤੀ ਪ੍ਰਧਾਨ ਦੇਸ਼ ਹੈ, ਦੇਸ਼ ਦੇ ਵੱਡੇ ਨੇਤਾਵਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇ ਖੇਤੀ ਬਚੇਗੀ ਤੇ ਮੁਲਕ ਬਚੇਗਾ ਜੇ ਖੇਤੀ ਨਾ ਬਚੇ ਤੇ ਫਿਰ ਕੋਈ ਵੀ ਨਹੀਂ ਬਚਣਾ।
ਇਸ ਮੋਰਚੇ ਦੇ ਵਿੱਚ ਮੈਂ ਸਮਝਦਾ ਕਿ ਸਾਰੇ ਵਰਗਾਂ ਦੀ ਸ਼ਮੂਲੀਅਤ ਇਸ ਲਈ ਜਰੂਰੀ ਹੈ ਕਿਉਂਕਿ ਸਾਰੇ ਹੀ ਅਸੀਂ ਖੇਤਾਂ ਦੇ ਵਿੱਚ ਪੈਦਾ ਹੋਏ ਅਨਾਜ ਦੇ ਉੱਤੇ ਨਿਰਭਰ ਹੋ ਕੇ ਜ਼ਿੰਦਗੀ ਜਿਉਂਦੇ ਆ, ਚਾਹੇ ਮਜ਼ਦੂਰ ਹੋਵੇ ਚਾਹੇ ਦਿਹਾੜੀਦਾਰ, ਚਾਹੇ ਅਸੀਂ ਛੋਟੇ ਦੁਕਾਨਦਾਰ, ਚਾਹੇ ਅਸੀਂ ਵਪਾਰੀ, ਚਾਹੇ ਕਿਸੇ ਵੀ ਖਿੱਤੇ ਫਿਰਕੇ ਮਜਬ ਨਾਲ ਸਬੰਧ ਰੱਖਦੇ ਹਾਂ ਸਾਨੂੰ ਸਾਰਿਆਂ ਨੂੰ ਇਸ ਮੋਰਚੇ ਦਾ ਹਿੱਸਾ ਬਣਨਾ ਚਾਹੀਦਾ, ਕਿਉਂਕਿ ਜੇ ਸਾਡੀਆਂ ਮੰਗਾਂ ਜਿਹੜੀਆਂ ਨੇ ਜੋ ਕਿ ਵਾਜ਼ਬ ਹੈ ਜਾਇਜ਼ ਵੀ ਹੈ, ਜੇ ਮੰਨੀਆਂ ਜਾਣੀਆਂ ਚਾਹੀਦੀਆਂ ਹਨ।