ਜੰਮੂ ਕਸ਼ਮੀਰ ਫੇਜ਼ 2 ਦੀ ਵੋਟਿੰਗ ਸ਼ੁਰੂ, ਬੂਥਾਂ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ

239 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ

Update: 2024-09-25 02:20 GMT

ਜੰਮੂ ਕਸ਼ਮੀਰ : ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਚੋਣਾਂ 2024 ਦੇ ਦੂਜੇ ਪੜਾਅ ਲਈ ਅੱਜ ਵੋਟਿੰਗ ਹੈ। ਠੀਕ 7 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਬੂਥਾਂ ਦੇ ਬਾਹਰ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਅੱਜ 6 ਜ਼ਿਲ੍ਹਿਆਂ ਦੀਆਂ 26 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।

26 ਸੀਟਾਂ ਵਿੱਚੋਂ 15 ਸੀਟਾਂ ਕੇਂਦਰੀ ਕਸ਼ਮੀਰ ਅਤੇ 11 ਸੀਟਾਂ ਜੰਮੂ ਦੀਆਂ ਹਨ। ਅੱਜ ਕਰੀਬ 25.78 ਲੱਖ ਵੋਟਰ 239 ਚੋਣ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਪਹਿਲੇ ਪੜਾਅ ਦੀ ਵੋਟਿੰਗ 18 ਸਤੰਬਰ ਨੂੰ ਹੋਈ ਸੀ ਅਤੇ 7 ਜ਼ਿਲਿਆਂ ਦੀਆਂ 24 ਵਿਧਾਨ ਸਭਾ ਸੀਟਾਂ 'ਤੇ 61.38 ਫੀਸਦੀ ਵੋਟਿੰਗ ਹੋਈ ਸੀ। ਸਭ ਤੋਂ ਵੱਧ ਮਤਦਾਨ ਕਿਸ਼ਤਵਾੜ ਵਿੱਚ 80.20% ਅਤੇ ਪੁਲਵਾਮਾ ਵਿੱਚ ਸਭ ਤੋਂ ਘੱਟ 46.99% ਰਿਹਾ। 

Tags:    

Similar News