ਜੰਮੂ-ਕਸ਼ਮੀਰ: ਅਖਨੂਰ 'ਚ ਆਪਰੇਸ਼ਨ ਦੌਰਾਨ ਦੂਜਾ ਅੱਤਵਾਦੀ ਮਾਰਿਆ ਗਿਆ
ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਅਖਨੂਰ 'ਚ ਮੰਗਲਵਾਰ ਸਵੇਰੇ ਮੁੜ ਸ਼ੁਰੂ ਹੋਏ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ। ਇਸ ਆਪਰੇਸ਼ਨ 'ਚ ਹੁਣ ਤੱਕ ਦੋ ਅੱਤਵਾਦੀ ਮਾਰੇ ਜਾ ਚੁੱਕੇ ਹਨ। ਜੰਮੂ ਖੇਤਰ ਦੇ ਅਖਨੂਰ ਸੈਕਟਰ ਦੇ ਇੱਕ ਪਿੰਡ ਵਿੱਚ ਮੰਗਲਵਾਰ ਸਵੇਰੇ ਤਾਜ਼ਾ ਗੋਲੀਬਾਰੀ ਸ਼ੁਰੂ ਹੋ ਗਈ ਜਦੋਂ ਸੁਰੱਖਿਆ ਬਲ ਖੇਤਰ ਵਿੱਚ ਲੁਕੇ ਦੋ ਅੱਤਵਾਦੀਆਂ ਦੇ ਖਿਲਾਫ ਆਖਰੀ ਹਮਲਾ ਕਰ ਰਹੇ ਸਨ।
ਸੋਮਵਾਰ ਸਵੇਰੇ, ਤਿੰਨ ਅੱਤਵਾਦੀਆਂ ਨੇ ਫੌਜ ਦੀ ਐਂਬੂਲੈਂਸ 'ਤੇ ਗੋਲੀਬਾਰੀ ਕੀਤੀ ਜੋ ਕੰਟਰੋਲ ਰੇਖਾ (ਐੱਲਓਸੀ) ਦੇ ਨੇੜੇ ਜਾ ਰਹੇ ਕਾਫਲੇ ਦਾ ਹਿੱਸਾ ਸੀ। ਸ਼ਾਮ ਨੂੰ ਵਿਸ਼ੇਸ਼ ਬਲਾਂ ਅਤੇ ਐਨਐਸਜੀ ਕਮਾਂਡੋਜ਼ ਵੱਲੋਂ ਚਲਾਈ ਗਈ ਮੁਹਿੰਮ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ।
ਖੌਰ ਦੇ ਜੋਗਵਾਂ ਪਿੰਡ 'ਚ ਆਸਨ ਮੰਦਰ ਨੇੜੇ ਅੱਤਵਾਦੀ ਲੁਕੇ ਹੋਏ ਸਨ। ਮੰਗਲਵਾਰ ਸਵੇਰੇ ਦੋ ਧਮਾਕਿਆਂ ਦੀ ਆਵਾਜ਼ ਸੁਣੀ ਗਈ, ਜਿਸ ਤੋਂ ਬਾਅਦ ਭਿਆਨਕ ਗੋਲੀਬਾਰੀ ਹੋਈ। ਚਾਰ ਸਾਲ ਦੇ ਬਹਾਦਰ ਫੌਜੀ ਕੁੱਤੇ ਫੈਂਟਮ ਦੀ ਆਪਰੇਸ਼ਨ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ।