ਜੱਗੂ ਭਗਵਾਨਪੁਰੀਆ ਦੀ ਭਾਬੀ ਨੂੰ ਕੀਤਾ ਗਿਆ ਡਿਟੇਨ

ਅਸਟ੍ਰੇਲੀਆ ਜਾਣ ਲਈ ਏਅਰਪੋਰਟ ਪਹੁੰਚੇ ਸਨ

By :  Gill
Update: 2025-07-08 05:23 GMT

ਜੱਗੂ ਭਗਵਾਨਪੁਰੀਆ ਦੀ ਭਾਬੀ ਨੂੰ ਕੀਤਾ ਗਿਆ ਡਿਟੇਨ

ਏਅਰਪੋਰਟ ਤੋਂ ਹੋਈ ਜੱਗੂ ਦੀ ਭਾਬੀ ਦੀ ਗ੍ਰਿਫਤਾਰੀ

ਅਸਟ੍ਰੇਲੀਆ ਜਾਣ ਲਈ ਏਅਰਪੋਰਟ ਪਹੁੰਚੇ ਸਨ

ਬਟਾਲਾ ਪੁਲਿਸ ਨੇ ਲਿਆ ਆਪਣੀ ਹਿਰਾਸਤ ਵਿੱਚ

ਪੰਜਾਬ ਦੇ ਮਸ਼ਹੂਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਭਾਬੀ ਲਵਜੀਤ ਕੌਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਪੁਲਿਸ ਨੇ ਡਿਟੇਨ ਕਰ ਲਿਆ ਹੈ। ਲਵਜੀਤ ਕੌਰ ਦੇਰ ਰਾਤ ਏਅਰਪੋਰਟ 'ਤੇ ਆਈ ਸੀ ਅਤੇ ਉਹ ਆਸਟ੍ਰੇਲੀਆ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਜਾਣਕਾਰੀ ਮੁਤਾਬਕ, ਉਸ ਵਿਰੁੱਧ LOC (ਲੁੱਕ ਆਉਟ ਸਰਕੁਲਰ) ਜਾਰੀ ਸੀ ਅਤੇ ਉਹ ਬਟਾਲਾ ਵਿੱਚ 307 ਮਾਮਲੇ ਵਿੱਚ ਲੋੜੀਂਦੀ ਸੀ।

ਏਅਰਪੋਰਟ ਪੁਲਿਸ ਨੇ ਲਵਜੀਤ ਕੌਰ ਨੂੰ ਹਿਰਾਸਤ ਵਿੱਚ ਲੈ ਕੇ ਬਟਾਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਵਲੋਂ ਉਸ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਲਵਜੀਤ ਕੌਰ ਹਾਲ ਹੀ ਵਿੱਚ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਤੋਂ ਬਾਅਦ ਭਾਰਤ ਆਈ ਸੀ। ਪੁਲਿਸ ਦੀ ਕਾਰਵਾਈ ਤੋਂ ਬਾਅਦ, ਹੁਣ ਉਸਨੂੰ ਅਗਲੇ ਕਾਨੂੰਨੀ ਪ੍ਰਕਿਰਿਆ ਲਈ ਬਟਾਲਾ ਪੁਲਿਸ ਲੈ ਗਈ ਹੈ।

Tags:    

Similar News