ਜਡੇਜਾ ਦੀ ਔਖੀ ਸ਼ਾਮ: ਕੇਕੇਆਰ ਨੇ 104 ਦਾ ਟੀਚਾ 10.1 ਓਵਰਾਂ 'ਚ ਹਾਸਲ ਕੀਤਾ
ਇਕਾਨਮੀ ਰੇਟ 54.00 ਰਿਹਾ — ਜੋ ਆਈਪੀਐਲ ਇਤਿਹਾਸ ਦਾ ਸਭ ਤੋਂ ਉੱਚਾ ਰੇਟ ਹੈ (ਘੱਟੋ-ਘੱਟ 1 ਗੇਂਦ ਵਾਲਿਆਂ ਵਿੱਚ)।
ਇਕਾਨਮੀ ਰੇਟ 54 ਰਿਹਾ
ਆਈਪੀਐਲ 2025 ਦੇ 25ਵੇਂ ਮੈਚ ਵਿੱਚ ਰਵਿੰਦਰ ਜਡੇਜਾ ਦੀ ਗੇਂਦਬਾਜ਼ੀ ਨੇ ਸਭ ਨੂੰ ਹੈਰਾਨ ਕਰ ਦਿੱਤਾ। ਕੇਕੇਆਰ ਵਿਰੁੱਧ ਪਾਰੀ ਦੇ 11ਵੇਂ ਓਵਰ 'ਚ ਜਡੇਜਾ ਨੇ ਸਿਰਫ਼ 1 ਲੀਗਲ ਗੇਂਦ ਸੁੱਟੀ, ਜਿਸ 'ਤੇ ਰਿੰਕੂ ਸਿੰਘ ਨੇ ਛੱਕਾ ਮਾਰ ਕੇ ਮੈਚ ਖਤਮ ਕਰ ਦਿੱਤਾ। ਪਹਿਲੀ ਗੇਂਦ ਨੋ ਬਾਲ ਸੀ, ਜਿਸ 'ਤੇ 2 ਦੌੜਾਂ ਮਿਲੀਆਂ। ਕੁੱਲ 1 ਓਵਰ ਤੋਂ ਵੀ ਘੱਟ ਵਿੱਚ 9 ਦੌੜਾਂ ਖਰਚ ਹੋਈਆਂ ਅਤੇ ਜਡੇਜਾ ਦਾ ਇਕਾਨਮੀ ਰੇਟ 54.00 ਰਿਹਾ — ਜੋ ਆਈਪੀਐਲ ਇਤਿਹਾਸ ਦਾ ਸਭ ਤੋਂ ਉੱਚਾ ਰੇਟ ਹੈ (ਘੱਟੋ-ਘੱਟ 1 ਗੇਂਦ ਵਾਲਿਆਂ ਵਿੱਚ)।
ਇਕਾਨਮੀ ਰੇਟ ਰਿਕਾਰਡ:
54.00 – ਜਡੇਜਾ (0.1 ਓਵਰ, 9 ਦੌੜਾਂ) vs KKR
36.00 – ਟੀ. ਕਰਨ (0.1 ਓਵਰ, 6 ਦੌੜਾਂ) vs PBKS
36.00 – ਜੈਸਵਾਲ (0.1 ਓਵਰ, 6 ਦੌੜਾਂ) vs RCB
31.20 – ਕਪੁਗੇਦੇਰਾ (0.5 ਓਵਰ, 26 ਦੌੜਾਂ) vs MI
ਮੈਚ ਦੀ ਸੰਖੇਪ ਝਲਕ:
ਧੋਨੀ ਦੀ ਅਗਵਾਈ 'ਚ ਸੀਐਸਕੇ ਨੇ ਪਹਿਲਾਂ ਬੱਲੇਬਾਜ਼ੀ ਕਰਕੇ 103 ਦੌੜਾਂ ਬਣਾਈਆਂ। ਸ਼ਿਵਮ ਦੂਬੇ ਨੇ 31 ਦੌੜਾਂ ਨਾਲ ਇੱਜ਼ਤ ਬਚਾਈ। ਜਵਾਬ ਵਿੱਚ ਕੇਕੇਆਰ ਨੇ ਇਹ ਟੀਚਾ ਸਿਰਫ਼ 10.1 ਓਵਰਾਂ ਵਿੱਚ 8 ਵਿਕਟਾਂ ਨਾਲ ਹਾਸਲ ਕਰ ਲਿਆ।
ਹੀਰੋ ਬਣੇ ਸੁਨੀਲ ਨਾਰਾਇਣ, ਜਿਨ੍ਹਾਂ ਨੇ 44 ਦੌੜਾਂ ਦੀ ਤਿੱਖੀ ਪਾਰੀ ਨਾਲ ਨਾਲ 3 ਵਿਕਟਾਂ ਵੀ ਲਿਆਈਆਂ। ਉਹ ਪਲੇਅਰ ਆਫ ਦਿ ਮੈਚ ਰਿਹਾ।