ਇੰਟੈਲ ਦੇ ਸਾਬਕਾ ਭਾਰਤੀ ਇੰਜੀਨੀਅਰ ਨੂੰ 2 ਸਾਲ ਪ੍ਰੋਬੇਸ਼ਨ ਕੈਦ ਤੇ ਜੁਰਮਾਨਾ

ਇਸਤਗਾਸਾ ਪੱਖ ਅਨੁਸਾਰ ਗੁਪਤਾ ਨੇ ਕੰਪਨੀ ਦੀਆਂ ਤਕਰੀਬਨ 4000 ਫਾਈਲਾਂ ਦੀ ਕਾਪੀ ਕੀਤੀ ਤੇ ਉਸ ਨੂੰ ਹਾਰਡ ਡਿਸਕ ਵਿੱਚ ਤਬਦੀਲ ਕਰ ਲਿਆ। ਬਾਅਦ ਵਿੱਚ ਉਹ ਮਾਈਕਰੋਸਾਫਟ ਵਿੱਚ

By :  Gill
Update: 2025-08-22 15:53 GMT

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇੰਟੈਲ ਦੇ ਸਾਬਕਾ ਭਾਰਤੀ ਇੰਜੀਨੀਅਰ ਵਰੁਨ ਗੁਪਤਾ ਨੂੰ ਹਜਾਰਾਂ ਗੁਪਤ ਫਾਇਲਾਂ ਚੋਰੀ ਕਰਨ ਦੇ ਮਾਮਲੇ ਵਿੱਚ 2 ਸਾਲ ਦੀ ਪ੍ਰੋਬੇਸ਼ਨ ਕੈਦ ਤੇ 34472 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਗੁਪਤਾ ਨੇ ਮੰਨਿਆ ਕਿ 2020 ਵਿੱਚ ਮਾਈਕਰੋਸਾਫਟ ਵਿੱਚ ਜਾਣ ਤੋਂ ਪਹਿਲਾਂ ਉਸ ਨੇ ਸੈਮੀਕੰਡਕਰ ਮੈਨੂਫੈਕਚਰਰ ਤੋਂ ਗੁਪਤ ਫਾਈਲਾਂ ਦੀ ਚੋਰੀ ਕੀਤੀ ਸੀ। 44 ਸਾਲਾ ਗੁਪਤਾ ਨੇ ਇੰਟੈਲ ਵਿੱਚ ਇੱਕ ਦਹਾਕਾ ਨੌਕਰੀ ਕੀਤੀ ।

ਇਸਤਗਾਸਾ ਪੱਖ ਅਨੁਸਾਰ ਗੁਪਤਾ ਨੇ ਕੰਪਨੀ ਦੀਆਂ ਤਕਰੀਬਨ 4000 ਫਾਈਲਾਂ ਦੀ ਕਾਪੀ ਕੀਤੀ ਤੇ ਉਸ ਨੂੰ ਹਾਰਡ ਡਿਸਕ ਵਿੱਚ ਤਬਦੀਲ ਕਰ ਲਿਆ। ਬਾਅਦ ਵਿੱਚ ਉਹ ਮਾਈਕਰੋਸਾਫਟ ਵਿੱਚ ਨੌਕਰੀ ਦੌਰਾਨ ਇਨਾਂ ਚੋਰੀ ਕੀਤੀਆਂ ਫਾਇਲਾਂ ਨੂੰ ਵਰਤਦਾ ਰਿਹਾ। ਪੋਰਟਲੈਂਡ ਯੂ ਐਸ ਡਿਸਟ੍ਰਿਕਟ ਜੱਜ ਆਰਮੀ ਬਾਗੀਓ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਗੁਪਤਾ ਦੇ ਚਰਿਤਰ ਨੂੰ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ ਤੇ ਇਸ ਲਈ ਉਸ ਦੇ ਇਸ ਗੁਨਾਹ ਨੂੰ ਇੱਕ ਵਾਰ ਕੀਤੀ ਗਲਤੀ ਵਜੋਂ ਸਮਝਿਆ ਜਾਵੇ। ਉਸ ਨੂੰ 2 ਸਾਲ ਦੀ ਪ੍ਰੋਬੇਸ਼ਨ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ। ਇਸ ਦਾ ਅਰਥ ਹੈ ਕਿ ਉਸ ਨੂੰ ਜੇਲ ਨਹੀਂ ਜਾਣਾ ਪਵੇਗਾ।

Tags:    

Similar News